ਤੱਕਦਾ ਵੀ ਨਹੀਂ ਤੇ ਬੁਲਾਉਂਦਾ ਵੀ ਨਹੀਂ
ਖਬਰ ਵੀ ਰਖਦੈ , ਭੁਲਾਉਂਦਾ ਵੀ ਨਹੀਂ

ਫੇਰ ਖੁਦ ਹੀ ਲੜ ਕੇ ਓਹ ਦੂਰ ਹੋ ਗਿਐ
ਕਰਦੈ ਵਿਖਾਵਾ ਕਿ ਚਾਹੁੰਦਾ ਵੀ ਨਹੀਂ

ਅਸੀਂ ਦਿਲੋਂ ਕਢਿਐ, ਇਲ੍ਜ਼ਾਮ ਲਾਉੰਦੈ
ਵੇਹੜੇ ਜੋ ਦਿਲ ਦੇ ਆਉਂਦਾ ਵੀ ਨਹੀਂ

ਆਜਾ,ਸਮਾਂ ਹੈ, ਫੇਰ ਕਹਿੰਦਾ ਫਿਰੇਂਗਾ
ਕਿਓਂ ਸਾਨੂੰ ਸੱਜਣਾ ਸਤਾਉਂਦਾ ਵੀ ਨਹੀਂ....

Leave a Comment