ਦਿੱਤਾ ਦਰਜਾ ਮੁੰਡੇ ਦੇ ਬਰਾਬਰ ,
ਉਸ ਪਰਮਾਤਮਾ ਨੇ ਕੁੜੀ ਨੂੰ।
ਜਿਸ ਨੇ ਕੁਝ ਕਰਨ ਦੀ,
ਦਿਖਾ ਦਿੱਤੀ ਹੈ ਹਿੰਮਤ।
ਪਰ ਸ਼ਾਇਦ ਸਮਾਜ ਉਸਨੂੰ,
ਅੱਗੇ ਵਧਣ ਤੋ ਹਮੇਸ਼ਾ ਹੈ ਰੋਕਦਾ।
ਹਮੇਸ਼ਾ ਹੈ ਟੋਕਦਾ।
ਜੇਕਰ ਹੋ ਜਾਦੀ ਹੈ, ਉਸ ਦੇ ਖਿਲਾਫ਼,
ਤਾ ਉਸ ਨੂੰ ਸਮਝਿਆ ਜਾਦਾ ਹੈ ਬੁਰਾ।
ਇਸ ਤਰ੍ਹਾ ਕਿਉ ਹੁੰਦਾ ਹੈ?
ਹਮੇਸ਼ਾ ਇਸ ਤਰ੍ਹਾ ਕਿਉ ਹੁੰਦਾ ਹੈ?
ਕੀ ਇਸ ਦਾ ਕਿਸੇ ਕੋਲ ਜਵਾਬ ਹੈ?