ਕੁੱਝ ਤਾਂ ਗੁਮਿਆ ਹੈ, ਕੁੱਝ ਤਾਂ ਆਪਾਂ ਟੋਲਦੇ ਹਾਂ,
ਖ਼ਬਰੇ ਓਥੋਂ ਲੱਭ ਜਾਵੇ, ਆ ਦੁੱਖ ਫੋਲਦੇ ਆਂ,
ਸਾਨੂੰ ਉਡੀਕ ਹੈ ਕਿਨ੍ਹੀ, ਅੰਦਾਜ਼ਾਂ ਲਾ ਲਵੋਂ ਇਸ ਤੋਂ,
ਹਵਾਂ ਦੇ ਨਾਲ ਭਾਂਵੇ ਖ਼ੜਕੇ, ਬੂਹਾ ਖੋਲਦੇ ਆਂ,
ਨਫ਼ੇ ਨੁਕਸਾਨ ਵਾਲਾ ਸਬਕ ਤਾਂ, ਪੜ੍ਹਿਆ ਈ ਨਹੀਂ ਕਦੇ,
ਅਨੋਖੇ ਬਾਣੀਏ ਆਪਾਂ, ਸਦਾ ਵੱਧ ਤੋਲਦੇ ਆਂ,
ਸਾਡੀ ਬਣਦੀਏ ਜਾਂ ਕੇ ਨਹੀਂ, ਨਾ ਪੁਛਿਆ ਕਰੋ ਸਾਨੂੰ ,
ਕਿਤੇ ਜੇ ਮਿਲ ਪਈਏ ਤਾਂ, ਇੱਕ ਦੂਜੇ ਨਾਲ ਬੋਲਦੇ ਆਂ,
ਦਮ ਹੈ ਜਨੂੰਨ ਹੈ ਸਿਰ ਤੇ ਖੁੱਲਾਂ ਅਸਮਾਨ ਹੈ *ਦੇਬੀ*,
ਉਡਾਂਗੇ ਰੱਖ ਤਸੱਲੀ ਤੂੰ, ਅਜੇ ਖ਼ੰਭ ਟੋਲਦੇ ਆਂ..