ਕੋਈ ਰਿਸ਼ਤਾ ਗਲ ਵਿਚ ਪਾਏ ਹੋਏ ਕਪੜੇ ਵਾਂਗ ਹੁੰਦਾ ਏ ,
ਜੋ ਕਦੀ ਵੀ ਗਲ ਵਿੱਚੋਂ ਲਾਹਿਆ ਜਾ ਸਕਦਾ ਏ ,

ਪਰ ਕੋਈ ਰਿਸ਼ਤਾ ਨਾੜਾਂ ਵਿੱਚ ਚੱਲਣ ਵਾਲੇ ਲਹੂ ਵਾਂਗ ਹੁੰਦਾ ਏ,
ਜਿਹਦੇ ਬਿਨਾ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ.....

ਤੇ ਕੋਈ ਰਿਸ਼ਤਾ ਪਿੰਡੇ ਵਿੱਚ ਪਈ ਹੋਈ ਖੁਰਕ ਵਾਂਗ ਹੁੰਦਾ ਏ,
ਜਿਹਨੂੰ ਕੋਈ ਨਹੁੰਆਂ ਨਾਲ ਖੁਰਕ ਕੇ ਜਿੰਨਾ ਵੀ ਲਾਹੁਣਾ ਚਾਹੁੰਦਾ ਏ,
ਉਹ ਉੰਨਾ ਹੀ ਮਾਸ ਵਿੱਚ ਰਚਦਾ ਜਾਂਦਾ ਏ....

Leave a Comment