ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਜਿਨ੍ਹਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਰੁਕਣਾ ਸੀ ਜਿਥੇ ਰੁਕਿਆ ਨਹੀਂ, ਝੁਕਣਾ ਸੀ ਜਿੱਥੇ ਝੁਕਿਆ ਨਹੀਂ ,
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ , ਜੋ ਬਣਨਾਂ ਸੀ ਬਣ ਸਕਿਆ ਨਹੀਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਕਿਸੇ ਦਿਲ 'ਚ ਫੇਰਾ ਪਾਇਆ ਨਹੀਂ , ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ,
ਮੂੰਹ ਸੋਹਣੇ ਕਿਨ੍ਹੇ ਹੋਂਠ ਸੋਹਣੇ , ਨਾਂ ਕਿਸੇ ਤੇ ਮੇਰਾ ਆਇਆ ਨਹੀ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਹੋਰਾਂ ਦੇ ਰੂਪ ਨੂੰ ਸੇਕਦੀਆਂ, ਹੋਰਾਂ ਨੂੰ ਮੱਥਾ ਟੇਕਦੀਆਂ ,
ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਈਂ ਵੇਖਦੀਆਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਇਕ ਤਗਮਾਂ ਜੋ ਮਸ਼ਹੂਰੀ ਦਾ , ਯਾਰਾਂ ਦੀ ਹਿੱਕ ਤੇ ਪੱਕਾ ਏ ,
ਇੱਕ ਇਸ਼ਤਿਹਾਰ ਜੋ ਨਿੰਦਿਆਂ ਦਾ , ਮੇਰੀ ਪਿੱਠ ਤੋਂ ਜੇ ਨਹੀਂ ਲੱਥਾ ਏ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ,
ਮੇਰੇ ਨਾਲ ਦੇ ਅੱਗੇ ਲੰਘ ਗਏ , ਜੇ ਕੱਲਾ ਹੀ ਪਿੱਛੇ ਰਹਿ ਗਿਆ ਮੈਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਜੇ ਖੱਤ ਵੀ ਅੱਜ ਕੱਲ੍ਹ ਘੱਟ ਪਾਉਂਦੇ ਜੇ ਮਿਲਣ ਵੀ ਲੋਕੀਂ ਘੱਟ ਆਉਂਦੇ ,
ਜੀਭਾਂ ਨਾਲ *ਦੇਬੀ* ਡੰਗਦੇ ਨੇ , ਦਿਨ ਔਖੇ ਜੇਕਰ ਲੰਘਦੇ ਨੇ ,
ਕੋਈ ਕਮੀ ਮੇਰੇ ਵਿੱਚ ਹੋਵੇਗੀ......