ਦਰਦ ਹੁੰਦਾਂ ਇੱਥੇ ਹਰ ਇੱਕ ਇਨਸਾਨ ਅੰਦਰ,
ਕੋਈ ਛੁਪਾ ਲੈਂਦਾ ਤੇ ਕੋਈ ਦਰਦ ਦਿਖਾ ਜਾਂਦਾ,
ਲੋਕਾਂ ਦੀ ਜ਼ਿੰਦਗੀ ਦਾ ਦਸਤੂਰ ਹੈ ਆਪਣਾ ਆਪਣਾ,
ਕੋਈ ਜ਼ਿਦਗੀ ਜੀ ਜਾਂਦਾ ਕੋਈ ਵਕਤ ਲੰਘਾਂ ਜਾਂਦਾ,
ਆਪਣੀ ਆਪਣੀ ਹੈਗੀ ਫਿਤਰਤ ਲੋਕਾਂ ਦੀ ਜੱਗ ਤੇ,
ਕੋਈ ਮਿਟ ਜਾਂਦਾ ਤੇ ਕੋਈ ਕਿਸੇ ਨੂੰ ਮਿਟਾ ਜਾਂਦਾ,
ਸ਼ੋਹਰਤ ਹੈ ਲੋਕਾਂ ਦੀ ਏਥੇ ਵੱਖੋ,- ਵੱਖ਼ਰੀ ਅਪਣੀ,
ਕੋਈ ਦਿਲੋਂ ਲਹਿ ਜਾਂਦਾ,ਕੋਈ ਦਿਲਾਂ 'ਚ ਸਮਾ ਜਾਂਦਾ,
ਮੁੱਹਬਤ ਇੱਥੇ ਹਰ ਕੋਈ ਕਰ ਲੈਂਦਾ ਦੁਨੀਆਂ ਤੇ,
ਕੋਈ ਵਫਾ ਕਰਦਾ ਤੇ ਕੋਈ ਬੇਵਫਾ ਕਹਾ ਜਾਂਦਾ,
ਕਈ ਵਫਾ ਕਰਕੇ ਵੀ ਬਦਨਾਮੀ ਖੱਟ ਨੇ ਲੈਂਦੇ,
ਕੋਈ ਬੇਵਫਾਈ ਕਰਕੇ ਵੀ ਮਸ਼ਹੂਰ ਕਹਾ ਜਾਂਦਾ...
You May Also Like





