ਕਿਤਾਬਾਂ ਵਿਚ 'ਉਸਦੇ' ਗੁਲਾਬ ਰੋਂਦੇ ਨੇ,
ਅੱਖਾਂ ਵਿਚ 'ਓਸਦੇ' ਖੁਆਬ ਰੋਂਦੇ ਨੇ,
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ,
ਸੀਨੇ ਵਿਚ ਦਿਲ ਦੇ ਝਨਾਬ ਰੋਂਦੇ ਨੇ,
ਖਿਆਲਾਂ ਵਾਲੇ ਵਰਕੇ 'ਤੇ ਜੋ ਉੱਕਰੇ,
ਲੱਖਾਂ ਓਹ ਸਵਾਲ ਤੇ ਜਵਾਬ ਰੋਂਦੇ ਨੇ,
ਜਦੋ ਕਿੰਨੇ ਕਿੰਨੇ ਦਿਨ ਮੀਹ ਨਾ ਹਟੇ ,
ਉਦੋ ਜਾਪਦੈ ਸਾਡੇ ਹੀ ਜਨਾਬ ਰੋਂਦੇ ਨੇ,
ਇਸ਼ਕ ਚ ਲਾਲੀ ਪਹਿਲਾ ਖੁਸ਼ ਹੋਣ ਜੋ,
ਬਾਅਦ ਵਿਚ ਓਹੀ ਬੇਹਿਸਾਬ ਰੋਂਦੇ ਨੇ !!!! :(
You May Also Like





