ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ ,
ਮੈ ਤੈਨੂੰ ਵੇਖ ਸਕਦਾ ਹਾਂ, ਮੈ ਤੈਨੂੰ ਛੋਹ ਨਹੀਂ ਸਕਦਾ,

ਇੱਕ ਅਸਮਾਨ ਥੱਲੇ ਇੱਕੋਂ ਸ਼ਹਿਰ ਦੇ ਬਛਿੰਦੇ ਹਾਂ,
ਇੱਕੋਂ ਛੱਤ ਥੱਲੇ ਆਪਣਾ ਟਿਕਾਣਾ ਹੋ ਨਹੀਂ ਸਕਦਾ,

ਖੁਆਬਾਂ ਵਿੱਚ ਤਾਂ ਸਾਏ ਵਾਂਗ ਤੇਰੇ ਨਾਲ ਰਹਿ ਸਕਦਾਂ,
ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਂ ਨਹੀਂ ਸਕਦਾ,

ਕਰਾਂ ਟਕੋਰ ਮੈਂ ਕਿਦਾਂ, ਤੇ ਦੇਵਾਂ ਰਾਹਤ ਕਿੰਝ ਤੈਨੂੰ,
ਮੈਂ ਤਾਂ ਲਹੂ ਹਾਂ ਤੇ ਲਹੂ ਜ਼ਖਮ ਨੂੰ ਧੋ ਨਹੀਂ ਸਕਦਾ,

ਮੇਰੇ ਹੰਝੂਆਂ ਉੱਤੇ ਵੀ, ਤੇਰਾ ਨਾਮ ਲਿਖਿਆ ਏ,
ਕਿਸੇ ਦੇ ਸਾਹਮਣੇ ਇਸ ਕਰਕੇ *ਦੇਬੀ* ਰੋ ਨਹੀਂ ਸਕਦਾ....

Leave a Comment