ਪਤਾ ਸੀਗਾ ਤਾਂ ਵੀ ਕਿੰਨੇ ਸਾਲ ਦੇਖਦਾ ਰਿਹਾ,
ਉਹੋ ਚੱਲਦੇ ਰਹੇ, ਮੈ ਚਾਲ ਦੇਖਦਾ ਰਿਹਾ,
ਮੇਰੇ ਸਾਹਮਣੇ ਜਵਾਨੀ ਤੇਰੀ ਬੀਤਦੀ ਰਹੀ,
ਮੈ ਖਾਮੋਸ਼ ਨਜ਼ਰਾਂ ਦੇ ਨਾਲ ਵੇਖਦਾ ਰਿਹਾ,
ਉਹਦੇ ਵਾਲ ਕੈਸੇ, ਉਹਦੇ ਵਿੱਚ ਵੱਲ਼ ਕਿੰਨੇ ਸੀ,
ਉਹ ਵੱਲ਼ ਗਿਣਦਾ ਰਿਹਾ ਤੇ ਵਾਲ ਦੇਖਦਾ ਰਿਹਾ,
ਭੁੱਖੇ ਸੌਣਾ ਪਿਆ ਪੰਛੀ ਤੇ ਸ਼ਿਕਾਰੀ ਦੋਹਾ ਨੂੰ,
ਸ਼ਿਕਾਰੀ ਪੰਛੀ ਨੂੰ ਤੇ ਪੰਛੀ ਜਾਲ ਦੇਖਦਾ ਰਿਹਾ,
ਜੇ ਕੁੱਝ ਕਰਦਾ ਤੂੰ ਦਿਨ ਸਾਡੇ ਫਿਰ ਜਾਣੇ ਸੀ,
ਉਹ ਤੂੰ ਵੀ ਲੋਕਾ ਵਾਗੂੰ ਸਾਡਾ ਹਾਲ ਦੇਖਦਾ ਰਿਹਾ,
ਦੁੱਧ ਸਾਰਿਆਂ ਨੇ ਪੀਤਾ, ਸਾਰਿਆਂ ਨੇ ਡੰਗਿਆ,
ਉਹ 'ਦੇਬੀ' ਤਾਂਵੀ ਸੱਪ ਪਾਲ-ਪਾਲ ਦੇਖਦਾ ਰਿਹਾ....

Leave a Comment