ਕੀ ਦੱਸਾਂ ਯਾਰੋ ਸਾਡੀ ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ,
ਉਹਦੀ ਦੇਖ ਤਸਵੀਰ ਅਸੀਂ ਖੁਦ ਤਸਵੀਰ ਹੋਏ,
ਨਾਂ ਸਾਥੋਂ ਰੋਇਆ ਗਿਆ ਨਾਂ ਹੱਸਿਆ ਗਿਆ,
ਮੁੱਹਬਤ ਦੇ ਜਿਸ ਰੋਗ ਦਾ ਸ਼ਿਕਾਰ ਹੋਏ ਅਸੀਂ,
ਨਾਂ ਇਲਾਜ਼ ਪੁੱਛਿਆ ਗਿਆ ਨਾਂ ਦੱਸਿਆ ਗਿਆ,
ਇਸ਼ਕੇ ਦੀਆ ਉਹ ਚੋਟਾਂ ਦਿੱਤੀਆਂ ਸੱਜ਼ਣਾਂ ਨੇ,
ਨਾਂ ਕੋਲ ਖੜਿਆ ਗਿਆ ਨਾਂ ਸਾਥੋਂ ਨੱਸਿਆ ਗਿਆ,
ਖੁਦ ਹੀ ਮੁਜ਼ਰਿਮ ਲੱਗਦੇ ਹਾਂ ਖੁਦ ਹੀ ਕਾਤਿਲ,
ਨਾਂ ਸਾਨੂੰ ਉਸਨੇ ਡੱਸਿਆ ਨਾ ਸਾਥੋ ਡੱਸਿਆ ਗਿਆ... :(
You May Also Like





