ਇੱਕ ਵਾਰ ਜੱਟ ਤੇ ਮੇਮ ਜਹਾਜ਼ 'ਚ ਇੱਕਠੇ ਬੈਠ ਜਾਂਦੇ ਨੇ . . .
.
ਮੇਮ ਕਿਸੇ ਯੂਨੀਵਰਸਿਟੀ 'ਚ HOD ਸੀ
ਉਸਨੂੰ ਆਪਣੀ ਪੜਾਈ ਤੇ ਬਹੁਤ ਮਾਣ ਸੀ, -
ਸਫ਼ਰ ਦਿੱਲੀ ਤੋਂ ਵੈਨਕੂਵਰ ਦਾ ਸੀ . . .
.
ਮੇਮ ਨੇ ਸੋਚਿਆ ਜੱਟ ਸਿੱਧੇ ਹੀ ਹੁੰਦੇ ਨੇ,
ਕਿਉਂ ਨਾ ਬੇਵਕੂਫ਼ ਬਣਾਈਏ, -
ਉਹ ਕਹਿੰਦੀ :- ਆਉ ਜੱਟ ਸਾਹਬ ਕੋਈ ਗੇਮ ਖੇਡਦੇ ਹਾਂ ਸਫ਼ਰ ਲੰਬਾ ਹੈ . . .
.
ਜੱਟ ਨਹੀਂ ਮੰਨਿਆ,
ਮੇਮ ਕਹਿੰਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ
ਸਭ ਤੋਂ ਪਹਿਲਾਂ ਮੈਂ 1 ਸਵਾਲ ਪੁੱਛਾਗੀ . . .
.
ਜੇ ਤੁਹਾਨੂੰ ਨਹੀਂ ਆਂਦਾ ਤਾਂ ਤੁਸੀਂ ਮੈਨੂੰ 5 ਡਾਲਰ ਦੇਵੋਗੇ, -
ਤੇ ਫੇਰ ਤੁਸੀਂ 1 ਸਵਾਲ ਪੁੱਛਣਾ ਜੇ ਮੈਨੂੰ ਨਹੀਂ ਆਂਦਾ
ਤੇ ਮੈਂ ਤੁਹਾਨੂੰ 100 ਡਾਲਰ ਦੇਵਾਂਗੀ . . .
.
ਜੱਟ ਮੰਨ ਗਿਆ ਕਹਿੰਦਾ :- ਭੈਣ ਜੀ ਜਲਦੀ ਕਰੋ ,
ਪਹਿਲਾਂ ਵਾਰੀ ਤੁਹਾਡੀ ਪੁੱਛੋ ਕੀ ਪੁੱਛਣਾ ਹੈ . . ?, -
ਮੇਮ :- WhAt Is ThE DiFfErEnCe BEtWeEn MoOn AnD EaRtH . ? . . .
.
ਜੱਟ ਨੇ 1 ਮਿੰਟ ਨਹੀਂ ਲਾਇਆ ਕੋਈ ਜਵਾਬ ਨਹੀਂ ਦਿੱਤਾ, -
ਜੇਬ 'ਚ ਹੱਥ ਪਿਆ 5 ਡਾਲਰ ਕੱਢੇ ਤੇ ਮੇਮ ਨੂੰ ਦੇ ਕੇ ਕਹਿੰਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ . . .
.
ਜੱਟ :- ਬੀਬੀ ਜੀ TiMe ਉਨਾਂ ਕੁ ਹੀ ਲਾਉਂਣਾ ਜਿੰਨਾਂ ਮੈਂ ਲਾਇਆ, -
ਤੁਸੀਂ ਦੱਸੋ ਕਿ ਉਹ ਕਿਹੜੀ ਚੀਜ਼ ਹੈ ਜੋਂ 5 ਲੱਤਾਂ ਨਾਲ ਪਹਾੜ ਤੇ ਚੜਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ . ? . . .
.
ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ, -
ਤੇ ਜੱਟ ਕਹਿੰਦਾ ਬੀਬੀ ਜੀ TiMe ਬਹੁਤਾ ਨਹੀਂ ਬਰਬਾਦ ਕਰਨਾ,
ਜਲਦੀ ਦੱਸੋ ਆਪਾਂ ਬਿਲਕੁਲ TIME ਨਹੀਂ ਸੀ ਲਿਆ .
.
ਮੇਮ ਵਿਚਾਰੀ ਨੇ ਪਰਸ ਚੋਂ 100 ਡਾਲਰ ਕੱਢੇ ਤੇ ਜੱਟ ਨੂੰ ਦੇ ਕੇ ਕਹਿਣ ਲੱਗੀ :-
ਜੀ ਮੈਨੂੰ ਨਹੀਂ ਪਤਾ ਤੁਸੀਂ ਦੱਸ ਦੋ ਉਹ ਕੀ ਚੀਜ਼ ਹੈ . . ?, -
ਜੱਟ ਨੇ 1 ਮਿੰਟ ਨਹੀਂ ਲਾਇਆ ਜੇਬ 'ਚ ਹੱਥ ਪਾਇਆ 5 ਡਾਲਰ ਕੱਢੇ
ਤੇ ਮੇਮ ਨੂੰ ਦੇ ਕੇ ਕਹਿੰਦਾ : - ਆਹ ਲਵੋ ਬੀਬੀ ਜੀ ਮੈਨੂੰ ਆਪ ਨਹੀਂ ਪਤਾ . . .

Leave a Comment