ਵਕਤ ਸੀ ਰੁਕਿਆ ਰੁਕਿਆ ਸਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
ਪਤਾ ਨਹੀਂ ਕੀਤੀ ਬੇਵਫਾਈ ਜਾ ਸੀ ਕੋਈ ਮਜਬੂਰੀ ਉਸ ਦੀ,
ਜਾਂਦੀ ਵਾਰੀ ਕਹਿ ਗਈ ਹੈਗਾ ਆਖਰੀ ਗੇੜਾ ਤੇਰੇ ਸ਼ਹਿਰ ਦਾ,
ਨਰਮ ਜਿਹੇ ਬੁਲਾਂ ਨਾਲ ਜੋ ਕਹਿ ਗਈ ਨਾ ਮਿਲਾਂਗੇ ਹੁਣ ਕਦੇ,
ਉਹ ਵੀ ਜਾਣੇ ਘੁੱਟ ਭਰਨਾ ਬੜਾ ਔਖਾ ਵਿਛੋੜੇ ਦੇ ਜ਼ਹਿਰ ਦਾ,
ਜਿਸ ਦਾ ਯਾਰੋ ਸਿਖਰ ਦੁਪਹਿਰੇ ਹੀ ਸੂਰਜ ਡੁੱਬ ਗਿਆ ਹੋਵੇ,
ਉਸ ਲਈ ਕੀ ਕਾਲੀ ਰਾਤ, ਕੀ ਉਸ ਲਈ ਚਾਨਣ ਸਵੇਰ ਦਾ