ਕੋਈ ਸਾਡੇ ਲਈ ਇੱਕ ਪੈਰ ਪੁੱਟੇ, ਅਸੀਂ ਉਸ ਵੱਲ ਭੱਜੇ ਜਾਨੇ ਆਂ,
ਕੋਈ ਹੱਥ ਵਧਾਏ ਅਸੀਂ ਗਲੇ ਮਿਲੀਏ, ਅਸੀਂ ਆਪਣਾ ਹੱਕ ਜਤਾਨੇ ਆਂ,
ਪਰ ਸਭ ਆਪਣਾ ਮਤਲਬ ਕਢ ਤੁਰਦੇ, ਅਸੀਂ ਦਿਲੋਂ ਲਾ ਕੇ ਪਛਤਾਨੇ ਆ,
ਅਸੀਂ ਬੁਰਾ ਕਰਨ ਵਾਲਿਆਂ ਦਾ ਵੀ ਯਾਰੋ, ਬੱਸ ਦਿਲੋਂ ਭਲਾ ਮੰਗਦੇ ਰਹੀਏ,
ਸਾਡੇ ਲੇਖਾਂ ਵਿਚ ਇੰਝ ਲਿਖਿਆ ਏ, ਕਿਉਂ ਕਿਸੇ ਹੋਰ ਨੂੰ ਦੋਸ਼ ਦੇਈਏ,
ਜਿਸ ਚੀਜ ਤੇ ਸਾਡਾ ਹੱਕ ਹੀ ਨਹੀ, ਫਿਰ ਕਾਹਤੋਂ ਓਹਨੂੰ ਆਪਣੀ ਕਹੀਏ....

ਕੁਝ ਜਿੰਦਗੀ ਵਿਚ ਆਏ ਕੁਝ ਪਲ ਲਈ, ਕਈ ਸਾਲਾਂ ਬਧੀ ਰਹਿ ਤੁਰਗੇ,
ਸਾਨੂੰ ਤੇਰੀ ਰਹੀ ਨਾ ਲੋੜ ਕੋਈ, ਮੇਰੇ ਮੂੰਹ ਤੇ ਮੈਨੂੰ ਕਹਿ ਤੁਰਗੇ,
ਅਸੀਂ ਜਿਹਨਾਂ ਦਾ ਭਲਾ ਹੀ ਮੰਗਦੇ ਰਹੇ, ਓਹ ਸਾਡਾ ਸਭ ਕੁਝ ਲੈ ਤੁਰਗੇ,
ਓਹ ਬੁਰਾ ਕਰਨ ਤੇ ਕਰੀ ਜਾਣ, `ਮਿਹਮਾਨ` ਅਸੀਂ ਓਹਨਾ ਵਾਂਗ ਕਿਉਂ ਬਣ ਬਹੀਏ,
ਸਾਡੇ ਲੇਖਾਂ ਵਿਚ ਇੰਝ ਲਿਖੇਆ ਏ , ਕਯੋਂ ਕਿਸੇ ਹੋਰ ਨੂੰ ਦੋਸ਼ ਦਈਏ,
ਜਿਸ ਚੀਜ਼ ਤੇ ਸਾਡਾ ਹੱਕ ਹੀ ਨਹੀ, ਫਿਰ ਕਾਹਤੋਂ ਓਹਨੂੰ ਆਪਣੀ ਕਹੀਏ....

Leave a Comment