ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ 'ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ,
ਜਿਹੜੇ ਲੋਕ ਕਦੇ ਚੁਭਦੇ ਸੀ ਤੈਨੂੰ ਕੰਡਿਆਂ ਵਾਗੂੰ,
ਜਿਹਨਾ ਲੋਕਾਂ ਨਾਲ ਉਲਝਦਾ ਰਿਹਾ ਮੈ ਤੇਰੇ ਕਰਕੇ,
ਓਹਨਾਂ ਨਾਲ ਮਹਿਫਲਾਂ ਵਿੱਚ ਮੋਢਾ ਜੋੜ ਕੇ ਖੜਦੀ ਹੋਵੇਂਗੀ......
ਕਿਉਂ ਬਦਲੇ ਤੂੰ ਰੁੱਖ ਕਿਉਂ ਡੋਬਿਆ ਸਾਨੂੰ ਹੰਝੂਆਂ ਚ,
ਓਹੀ ਕਿਹੜੀ ਰੀਝ ਸੀ ਜਿਹੜੀ ਸਾਡੀਆਂ ਮਾਸੂਮ ਰੀਝਾਂ ਤਬਾਹ ਕਰ ਗਈ,
ਕੱਲੀ ਬਹਿ ਕੇ ਕਦੇ ਤਾਂ ਆਪਣੇ ਆਪ ਨਾਲ ਜਰੂਰ ਲੜਦੀ ਹੋਵੇਂਗੀ.......
ਵਿਛੋੜਿਆਂ ਦੀ ਅੱਗ ਗਮਾਂ ਦੇ ਸਮੁੰਦਰ,
ਪਤਾ ਨਈ ਕਿਉਂ ਆਸ਼ਕਾਂ ਦੀ ਤਕਦੀਰ ਹੀ ਬਣ ਕੇ ਰਹਿ ਗਏ ਨੇ,
ਇਹਨਾ ਦੁੱਖਾਂ ਦੇ ਭਾਂਬੜਾ ਵਿੱਚ ਤੂੰ ਵੀ ਤਾਂ ਸੜਦੀ ਹੋਵੇਂਗੀ.........
ਇੱਕ ਪਿਆਰ ਦਾ ਸਮੁੰਦਰ ਸੀ, ਤੇਰੀ ਮੇਰੀ ਸਾਂਝ ਸੀ,
ਸਮੁੰਦਰ ਤਾਂ ਓਹੀ ਪਰ ਵਹਾਅ ਉਲਟਾ ਹੋ ਗਿਆ,
ਤੁਫਾਨ ਭਰੇ ਪਾਣੀਆਂ 'ਚ ਕਦੇ ਤੂੰ ਵੀ ਤਾਂ ਹੜਦੀ ਹੋਵੇਂਗੀ...........
ਓਹ ਪਿਆਰ ਦੇ ਲਫਜਾਂ ਨਾਲ ਭਰੇ ਕਾਗਜਾਂ ਦੇ ਟੁਕੜੇ,
ਓਹ ਕਿਤਾਬਾਂ ਵਿੱਚ ਮੁਰਝਾ ਚੁੱਕੇ ਗੁਲਾਬ ਦੇ ਫੁੱਲ,
ਮੈਨੂੰ ਪਤਾ ਹੁਣ ਤੇਰੇ ਲਈ ਬਹੁਤੀ ਅਹਿਮੀਅਤ ਨਈ ਰੱਖਦੇ,
ਪਰ ਮੇਰਾ ਕੋਈ ਨਾ ਕੋਈ ਖਤ ਤਾਂ ਜਰੂਰ ਪੜਦੀ ਹੋਵੇਂਗੀ......
ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ 'ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ...