ਜਦੋਂ ਮੇਰੀ ਅਰਥੀ ਉਠਾ ਕੇ ਚਲਨਗੇ
ਮੇਰੇ ਯਾਰ ਸਬ ਹੁਂ ਹੁਮਾ ਕੇ ਚਲਨਗੇ
ਚਲਨਗੇ ਮੇਰੇ ਨਾਲ ਦੁਸ਼ਮਨ ਵੀ ਮੇਰੇ
ਏਹ ਵਖਰੀ ਏ ਗਲ ਮੁਸਕੁਰਾ ਕੇ ਚਲਨਗੇ
ਰਹਿਯਾਂ ਤਨ ਤੇ ਲੀਰਾਂ ਮੇਰੇ ਜ਼ਿਂਦਗੀ ਭਰ
ਮਰਨ ਬਾਦ ਮੈਨੂ ਸਜਾ ਕੇ ਚਲਨਗੇ
ਜਿਨਾ ਦੇ ਮੈਂ ਪੈਰਾਂ ਚ ਰੁਲਦਾ ਰੇਹਾ ਹਾਂ
ਓਹ ਹਥਾਂ ਤੇ ਮੈਨੂ ਉਠਾ ਕੇ ਚਲਨਗੇ
ਮੇਰੇ ਯਾਰ ਮੋਡਾ ਵਟਾਵਨ ਬਹਾਨੇ
ਤੇਰੇ ਦਰ ਤੇ ਸਜਦਾ ਸਜਾ ਕੇ ਚਲਨਗੇ
ਬਿਠਾਯਾ ਜਿਨਾਂ ਨੂ ਮੈਂ ਪਲਕਾਂ ਦੀ ਛਾਂਵੇ
ਓਹ ਬਲਦੀ ਹੋਈ ਅਗ ਤੇ ਬਿਠਾ ਕੇ ਚਲਨਗੇ
_____ " ਸ਼ਿਵ ਕੁਮਾਰ ਬਟਾਲਵੀ "

Leave a Comment