ਉਹਨੂੰ ਤਰਾਸ਼ਣ ਦੀ ਜਦ ਕੋਸ਼ਿਸ਼ ਕਰਦਾ ਹਾਂ ,
ਸੋਚ ਗਹਿਰੇ ਆਸਮਾਨ 'ਚ ਚਲੀ ਜਾਂਦੀ ਏ!
ਹਵਾ ਜਦ ਟਕਰਾਂਉਦੀ ਏ ਮੁੱਖ 'ਤੇ ਮੇਰੇ,
ਲੱਗੇ ਜਿਵੇ ਉਹ ਗਲ ਨੂੰ 'ਚੁੰਮ' ਕੇ ਚਲੀ ਜਾਂਦੀ ਏ!
--
ਜਦ ਵੀ ਕਿਸੇ ਰੁੱਖ ਹੇਠ ਖੜਦਾ ਹਾਂ,
ਮੈਨੂੰ ਪਤਿੱਆ ਵਿੱਚ ਉਹ ਦਿੱਖ ਜਾਂਦੀ ਏ!
ਰੁੱਖ ਦਾ ਪਰਛਾਵਾਂ ਜਿਓ ਮੇਰੇ ਪਰਛਾਵੇ ਨੂੰ ਘੇਰਦਾ ਹੈ,
ਇੰਝ ਲਗਦੈ ਮੈਨੂੰ ਪਿੱਛੋ ਦੀ ਆ ਕੇ ਘੁੱਟ ਕੇ ਮਿਲ ਜਾਂਦੀ ਏ!

Leave a Comment