ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ, ਸਵੇਰ, ਸ਼ਾਮ, ਦੁਪਿਹਰ ਨੂੰ ਖਾਈਂ ਰੋਟੀ
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ, ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ
ਰੋਟੀ ਰੱਬ ਦੀ ਧੀ ਏ ਸੁੱਖ ਲੱਧੀ, ਸੁੱਕੇ ਰੋਟ ਦੇ ਨਾਲ ਵਿਆਹੀ ਰੋਟੀ
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ, ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ, ਜਿਹਨਾਂ ਖੈਰ ਫਕੀਰ ਨੂੰ ਪਾਈ ਰੋਟੀ
ਓਸ ਭੁੱਖੇ ਨੂੰ ਪੁੱਛ ਕੇ ਵੇਖ ਮਨਾ, ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ
ਪਾਈ ਬੁਰਕੀ ਵੀ ਮੂੰਹ ਵਿੱਚੋਂ ਕੱਢ ਲੈਂਦਾ, ਬਿਨਾ ਹੁਕਮ ਦੇ ਅੰਦਰ ਨਾ ਜਾਈਂ ਰੋਟੀ
ਓਨੀ ਖਾਈ ਮਾਨਾ ਜਿੰਨੀ ਹਜ਼ਮ ਹੋ ਜੇ, ਰੋਟੀ ਕਾਹਦੀ ਜੇ ਹਜ਼ਮ ਨਾ ਆਈ ਰੋਟੀ