ਸੋਚੋ ਜੇ ਦੁਨੀਆ ਤੇ ਸਾਰੇ ਇਨਸਾਨਾਂ ਦੇ ਸਿੰਗ ਅਤੇ ਪੂੰਛ ਲੱਗੀ ਹੁੰਦੀ ਤਾਂ ਮਹੌਲ ਕਿਵੇਂ ਦਾ ਹੋਣਾ ਸੀ
01. ਵਿਆਹ ਤੇ' ਘਰਵਾਲੇ ਅਤੇ ਘਰਵਾਲੀ ਦੀ ਫੋਟੋ ਖਿਚਣ ਵੇਲੇ ਫੋਟੋਗ੍ਰਾਫਰ ਨੇ ਕਹਿਣਾ ਸੀ ,'' ਭਾਜੀ, ਥੋੜਾ ਜਿਹਾ ਸਿੰਗ ਇਧਰ ਨੂੰ ਘੁੰਮਾ ਲਓ,
ਤੇ ਪੂੰਛ ਭੈਣ ਜੀ ਦੇ ਮੋਢਿਆਂ ਤੇ' ਰਖ ਲਓ..''
02. ਬੱਸਾ ਦੇ ਵਿਚ ਲਿਖਿਆ ਹੋਣਾ ਸੀ.:-
'ਸਿੰਗ ਅਤੇ ਪੂੰਛ ਬਾਹਰ ਨਾ ਕਢੋ'
'ਸਵਾਰੀ ਆਪਣੀ ਪੂੰਛ ਦੀ ਆਪ ਜ਼ਿਮੇਵਾਰ ਹੈ'
'1,2,3 ਸੀਟਾਂ ਤੇ ਪੂੰਛ ਮਾਰਨਾ ਮਨ੍ਹਾ ਹੈ'
'ਲੰਡੀ ਸਵਾਰੀ ਨੂੰ ਸੀਟ ਨਹੀ ਮਿਲੇਗੀ'
03.. ਪਿਓ ਨੇ ਆਪਣੇ ਵੇਹਲੇ ਪੁੱਤ ਨੂੰ ਕਹਿਣਾ ਸੀ,'' ਓਏ ਸਾਲਿਆ, ਕਿਉਂ ਸਾਰਾ ਦਿਨ ਕੁੜੀਆਂ ਪਿਛੇ ਪੂਛਾਂ ਮਾਰਦਾਂ ਤੁਰਿਆ-ਫਿਰਦਾਂ....
ਕੋਈ ਕੰਮ-ਧੰਦਾ ਕਰ ਲਿਆ ਕਰ..''
04. ਜਨਾਨੀਆਂ ਨੇ ਆਪਸ ਵਿਚ ਗੱਲਾਂ ਕਰਨੀਆਂ ਸੀ,'' ਨੀ ਮੇਰਾ ਵੱਡਾ ਮੁੰਡਾ ਸੋਨੂੰ ਤਾਂ ਵਾਲਾ ਈ ਸ਼ਰਾਰਤੀ ਹੋ ਗਿਆ. ..
ਲੈ ਕੱਲ ਆਪਣੇ ਪਿਓ ਦੇ ਸੁੱਤੇ ਪਏ ਦੀ ਪੂਛ ਤੇ ਦੰਦੀ ਵੱਡ'ਤੀ.. ਉਹਨਾਂ ਨੇ ਸਿੰਗਾਂ ਤੇ' ਚੱਕ ਲਿਆ....ਮੈਂ ਮਸਾਂ ਛਡਾਇਆ..''
05. ਅਖਬਾਰਾਂ ਦੀਆਂ ਖਬਰਾਂ ਬਦਲ ਜਾਣੀਆਂ ਸੀ...ਅਖਬਾਰਾਂ ਦੀਆਂ ਸੁਰਖੀਆਂ ਹੋਣੀਆਂ ਸੀ...
''ਮੋਗੇ ਵਿਚ ਭੜਕੀ ਹੋਈ ਭੀੜ ਦਾ ਪੁਲਿਸ ਵਲੋਂ ਪੂਛਾਂ ਫੜ ਕੇ ਕੁਟਾਪਾ''
''ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਦੀ ਪੂਛ ਵੱਢੀ''
''ਵਿਰੋਧੀ ਧਿਰ ਵਲੋਂ ਪੂਛਾਂ ਮਾਰ-ਮਾਰ ਕੇ ਪਾਰਲੀਮੈਂਟ ਵਿਚ ਸਪੀਕਰ ਦੀ ਕੁਰਸੀ ਤੋੜੀ''
06. ਗੀਤ ਵੀ ਬਦਲ ਜਾਣੇ ਸੀ, Sad Song ਕਿਵੇਂ ਹੋਣਾ ਸੀ....!!!
''ਪੂਛ ਹਿਲਾ ਕੇ ਪਿਆਰ ਜਤਾਉਂਦੀ ਸੀ, ਸਿੰਗਾਂ ਨਾਲ ਸਿੰਗ ਟਕਰਾਉਂਦੀ ਸੀ,
ਗਮਾਂ ਦੀ ਕੜਿਕੀ ਵਿਚ ਸੋਹਣੀਏ, ਨੀ ਹੁਣ ਸਾਡੀ ਪੂਛ ਅੜ ਗਈ,
ਰੋਵਾਂ ਕੰਧਾਂ ਨਾਲ ਸਿੰਗ ਮਾਰ-ਮਾਰ ਕੇ, ਨੀ ਜਦੋਂ ਦੀ ਤੂੰ ਡੋਲੀ ਚੜ ਗਈ.... :D :P
You May Also Like





