ਇੱਕ ਫੋਨ ਆਉਂਦਾ ਕਿਸੇ ਵੀ ਵੇਲੇ
ਕਿਸੇ ਵੀ ਨੰਬਰ ਤੋਂ
ਆਵਾਜ਼ ਆਉਂਦੀ ,
"ਮੈਂ ਬੋਲਦੀ ਹਾਂ"
ਇੱਕ ਹੀ ਆਵਾਜ਼ ਸੀ
ਜਿਸਨੂੰ ਨਾਮ ਦੱਸਣ ਦੀ
ਲੋੜ ਨਹੀਂ ਸੀ !
"ਹਾਂ ਬੋਲ..."
ਮੈਂ ਕਹਿੰਦਾ !
ਹੁਣ ਹਰ ਨੰਬਰ
ਕਿਸੇ ਨਾ ਕਿਸੇ ਨਾਮ ਤੇ ਫੀਡ ਹੈ !
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ
ਆਪਣੀ ਪਛਾਣ ਦੱਸਦਾ ਹੈ !
ਹੁਣ ਉਹ ਫੋਨ ਕਦੇ ਨਹੀਂ ਆਇਆ
ਜੋ ਕਿਸੇ ਵੀ ਨਾਮ ਤੇ ਫੀਡ ਨਹੀਂ ਸੀ !... :(