ਆਪਣਾ ਬਣ ਕੇ ਦੇਖ ਲਿਆ
ਹੁਣ ਗੈਰ ਬਣ ਕੇ ਜੀਣਾ ਚਾਹੁੰਦਾ ਹਾ
ਸ਼ਾਂਤ ਸਾਗਰ,ਹਲਚਲ ਕਰਦੀ ਲਹਿਰ
ਬਣ ਕੇ ਜੀਣਾ ਚਾਹੁੰਦਾ ਹਾ
ਬਹੁਤ ਸਾੜਿਆ ਮੈਨੂੰ
ਜੇਠ ਹਾੜ ਦੀਆਂ ਧੁੱਪਾਂ ਤਿੱਖੀਆਂ ਨੇ
ਹੁਣ ਬਾਕੀ ਦੀ ਜਿੰਦਗੀ ਮੈਂ ਵੀ
ਦੁਪਿਹਰ ਬਣਕੇ ਜੀਣਾ ਚਾਹੁੰਦਾ ਹਾ
ਖੁਸ਼ੀਆਂ ਚਾਵਾਂ ਦਾ ਪਿੰਡ ਬਣਕੇ
ਹਮੇਸ਼ਾ ਲਈ ਉੱਜੜ ਗਿਆ ਮੈਂ
ਰੋਸਿਆ ਗਿਲਿਆਂ ਦਾ ਵੱਸਦਾ ਸ਼ਹਿਰ
ਬਣ ਕੇ ਜੀਣਾ ਚਾਹੁੰਦਾ ਹਾ
ਵੈਸੇ ਵੀ ਮੱਖੀਆਂ ਵਾਂਗੂੰ ਹੁਣ
ਇਸ ਸ਼ਹਿਤ ਕੋਲ ਆਉਂਦਾ ਨੀ ਕੋਈ
ਤਾਹੀ ਤਾ ਹੁਣ ਦੁਨੀਆਂ ਵਿਚ
ਜਹਿਰ ਬਣਕੇ ਜੀਣਾ ਚਾਹੁੰਦਾ ਹਾ
ਵੈਸੇ ਤਾ ਕਦੇ ਕੁਝ
ਲਿਖਣਾ ਆਉਣਾ ਨਹੀਓ ਮੈਨੂੰ
ਪਰ ਦਿਲ ਕਵੇ ਫ਼ਰਜ਼ੀ ਜਿਹਾ
ਸ਼ਾਇਰ ਬਣਕੇ ਜੀਣਾ ਚਾਹੁੰਦਾ ਹਾ...
You May Also Like





