ਨਦੀ ਵਗਦੀ ਰਹੀ, ਕੰਢੇ ਖੁਰਦੇ ਰਹੇ,
ਉਹ ਕਿਨਾਰੇ ਕਿਨਾਰੇ ਹੀ ਤੁਰਦੇ ਰਹੇ....
ਉਹ ਕੌਣ ਲੋਕ ਨੇ ਜਿਨਾ ਨੂੰ ਪੈ ਜਾਂਦੀ ਖੈਰ,
ਹਰ ਦਰ ਤੋਂ ਅਸੀਂ ਖਾਲੀ ਮੁੜਦੇ ਰਹੇ....
ਕਤਿਲਾਂ ਦੀ ਵੀ ਗਿਣਤੀ ਬੜੀ ਸੀ ਮਗਰ,
ਕਾਫਲੇ ਸਿਰ ਫਰੋਸ਼ਾਂ ਦੇ ਜੁੜਦੇ ਰਹੇ....
ਜ਼ੋਰ ਚਲਿਆ ਨਾ ਰਸਤੇ ਦੇ ਪੱਥਰਾਂ ਦਾ ਵੀ,
ਹੜ ਦਾ ਪਾਣੀ ਸੀ ਪੱਥਰ ਵੀ ਰੁੜਦੇ ਰਹੇ....

Leave a Comment