ਸੱਤਯੁਗ ਦਾ ਓਹ ਜਮਾਨਾਂ, ਖਵਰੇ ਕਿੱਥੇ ਚਲਾ ਗਿਆ
ਦੁੱਖ ਸੁੱਖ ਸਾਂਝੇ ਕਰਦਾ ਭਾਈਚਾਰਾ ਭੁਲਾ ਗਿਆ
ਜਦੋਂ ਸਾਰੇ ਸਕੇ ਸੀ, ਜੋ ਦਿਲ ਤੋਂ ਸੱਚੇ ਸੀ
ਭਾਂਵੇ ਘਰ ਤਾਂ ਕੱਚੇ ਸੀ, ਪਰ ਪਿਆਰ ਪੱਕੇ ਸੀ

ਕਾਹਦੀ ਆ ਗਈ ਇਹ ਅਮੀਰੀ, ਛੱਡ ਚੁੱਕੇ ਹਾਂ ਫਕੀਰੀ
ਹੋ ਗਏ ਦੂਰ ਦੁੱਧ ਦੇ ਛੰਨੇ, ਖਾਣੀ ਭੁੱਲ ਗਏ ਹਾਂ ਪੰਜ਼ੀਰੀ
ਹਾਰੇ ਨਿੱਤ ਹੀ ਭੱਖੇ ਸੀ, ਦੁੱਧ ਕੜ੍ਹਨੇ ਰੱਖੇ ਸੀ
ਭਾਂਵੇ ਘਰ ਤਾਂ ਕੱਚੇ ਸੀ, ਪਰ ਪਿਆਰ ਪੱਕੇ ਸੀ.....

Leave a Comment