ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ
ਅੱਜ ਤੇਰੇ ਹਾਂ ਸੱਜਣਾ ਸਭ ਬਹਾਨੇ ਬਾਜ਼ੀਆਂ ਨੇ
ਅੱਖਾਂ ਨਾਲ ਘੂਰ ਡਾਰਾਓਂਦੇ ਉਚੇ ਓਹੁਦਿਆਂ ਵਾਲੇ
ਕੰਨਾਂ ਦੇ ਵਿਚ ਉਂਗਲਾਂ ਲਾਈਆਂ ਵੇਖ ਕਾਜ਼ੀਆਂ ਨੇ
ਆਪਣੀ ਗ਼ਲਤੀ ਸਵੀਕਾਰ ਨਹੀਂ ਅਮੀਰਜਾਦਿਆਂ ਨੂੰ
ਤੋਲਣ ਦੇ ਵਿਚ ਲਾਲਿਆਂ ਦੀਆਂ ਵੀ ਦਗੇਬਾਜ਼ੀਆਂ ਨੇ
ਮਨੁੱਖਤਾ ਦਾ ਸਨਮਾਨ ਨਹੀਂ ਇਨਸਾਨ ਦੇ ਜਿਹਨ ਚ
ਮੱਕੇ ਮੁਦੀਨੇ ਘੁੰਮੇ ਲਏ ਭਾਵੇ ਇਥੇ ਲੱਖ ਹਾਜ਼ੀਆਂ ਨੇ
ਸਰਕਾਰਾਂ ਤੋਂ ਨਾ ਹੱਲ ਹੋਏ ਮੁੱਦੇ ਬੇਬਸ ਉਜੜੇ ਲੋਕਾਂ ਦੇ
ਪਰ ਕਰਦੇ ਆਏ ਸਦਾ ਕੁਰਸੀ ਲਈ ਹੁਲੜਬਾਜ਼ੀਆਂ ਨੇ
ਪਾਰ ਸਮੁੰਦਰੋਂ ਰਹਿਕੇ ਵਤਨ ਅਲੱਗ ਓਹੋ ਚੁਣਦੇ ਨੇ
ਫਿਰ ਚੁਰਾਸੀ ਲਿਆਉਣੀ ਲੱਗਦਾ ਕਰਿੰਦੇ ਗਾਜ਼ੀਆਂ ਨੇ