ਹੋ ਨੱਡੀ Fan ਐ Babbu Maan ਦੀ,
ਹੁੰਦੀ ਡੋਰੀ ਜਿਵੇਂ ਕਮਾਨ ਦੀ,
ਹਿੱਕ ਤਾਣ ਕੇ ਤੁਰਦੀ ਐ,
ਨਹੀਂਓ ਟਿੱਚ ਕਿਸੇ ਨੂੰ ਜਾਣਦੀ,
ਹੋ ਨੱਡੀ fan ਐ Babbu Maan ਦੀ।
ਗੋਰਾ ਰੰਗ ਨੈਣ ਕਜਰਾਰੇ,
ਓਹਨੇ ਗਿਣ-ਗਿਣ ਚੋਬਰ ਮਾਰੇ,
ਵੇਖਣ ਨੂੰ ਲਗਦੀ ਵਲੈਤਣ ਜਿਹੀ,
ਪਰ ਸੁਣਦੀ ਦੇਸੀ ਗਾਣੇ,
ਓਹਦਾ ਨਖਰਾ ਵੱਖਰਾ ਜੱਗ ਤੋੰ,
ਹੁੰਦੀ Technology ਜਿਵੇਂ ਜਪਾਨ ਦੀ,
ਹੋ ਨੱਡੀ Fan ਐ Babbu Maan ਦੀ।
ਹਿੱਕ ਤੇ Tattoo ਖੁਣਵਾਯਾ ਏ,
Jatin ਦਾ ਨਾਂ ਲਿਖਵਾਇਆ ਏ,
ਓਹਨੂੰ ਵੇਖ ਕੇ ਚਿੱਤ ਜਿਹਾ ਖਿੜ ਜਾਂਦਾ,
ਐਨਾ ਸੋਹਣਾ ਰੱਬ ਨੇ ਬਣਾਇਆ ਏ,
ਓਹਦੇ ਹੁਸਨ ਦੀ ਕੀ ਸਿਫ਼ਤ ਕਰਾਂ,
ਕੋਈ ਹੋਰ ਨੀ ਉਸਦੇ ਹਾਣ ਦੀ,
ਹੋ ਨੱਡੀ Fan ਐ Babbu Maan ਦੀ।