ਚੰਗੇ ਨੰਬਰ ਲੈ ਲਏ ਮੇਰੇ ਸਾਥੀ ਸਾਰਿਆ ਨੇ ,
ਮੈਨੂ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਨਾ ਕਾਲਜ ਨਾ ਟਿਉਸਨ ਤੇ ਦਿਲ ਲਗਦਾ ਮੇਰਾ ਨੀ ,
ਹਰ ਇਕ ਕਾਪੀ ਕਾਗਜ਼ ਤੇ ਨਾ ਲਿਖਿਆ ਤੇਰਾ ਨੀ !
ਸਭ ਕੁਝ ਦਿਲੋ ਭੁਲਾਤਾ ਅਸੀ ਤਾਂ ਤੇਰੇ ਮਾਰਿਆਂ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਚੁਕਦਾ ਜਦੋ ਕਿਤਾਬਾਂ ਪੜ੍ਹਣ ਨੂੰ , ਤਾਂ ਨਜਰੀ ਆਉਂਦੀ ਤੂੰ ,
ਪਾਠ ਇਸ਼ਕ਼ ਦਾ ਬਣਕੇ ਮੈਨੂ ਆਪ ਪੜ੍ਹਾਉਂਦੀ ਤੂੰ !
ਪੁੱਠੇ ਰਾਹੇ ਪਾਤਾ ਤੇਰੇ ਇਹ ਸਹਾਰਿਆ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਪੜ੍ਹਨ ਵਾਸਤੇ ਜਦੋ ਚੁਬਾਰੇ ਚੜ੍ਹ ਕੇ ਬਹਿੰਦਾ ਨੀ ,
ਰੱਖ ਕੇ ਪਰੇ ਕਿਤਾਬਾਂ ਤੇਰੇ ਵੱਲ ਤੱਕਦਾ ਰਹਿੰਦਾ ਨੀ ,
ਪਾਗਲ ਕਰਤਾ ਤੇਰੇ ਕੋਕੇ ਦੇ ਲਿਸ਼੍ਕਾਰਿਆਂ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਖਰੋਡ ਮੈਨੂੰ ਬਾਰ ਬਾਰ ਸਮਝਾ ਕੇ ਹਾਰ ਗਿਆ ,
ਪਰ ਪਿਆਰ ਤੇਰੇ ਦਾ ਤੀਰ ਚੰਦਰੀਏ ਦਿਲ ਚੋ ਪਾਰ ਗਿਆ ,
ਮੈਨੂੰ ਪੱਟਤਾ ਨੈਨ ਤੇਰੇ ਦੋ ਠ੍ਹੁਗ ਵਣਜਾਰਿਆ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !