ਨਾ ਦਿਨ ਲੰਘਣ ਦਾ ਹੱਲ ਕੋਈ,
ਨਾ ਸੋਚ ਕਾਲੀਆਂ ਰਾਤਾਂ ਦੀ,
ਮੈਂ ਕੀ ਜਾਣਾ ਮੈਂ ਕੀ ਸਮਝਾ,
ਇਹ ਰਮਜ਼ ਇਸ਼ਕ ਦੀਆਂ ਬਾਤਾਂ ਦੀ,
ਨਾ ਬਚਪਨ ਲੰਘਿਆਂ ਯਾਦ ਸਾਡੇ,
ਨਾ ਅਸੀਂ ਜਵਾਨੀਆਂ ਮਾਣਿਆਂ ਨੇ,
ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ,
ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ.. :(

Leave a Comment