ਜੇ ਦੁਨੀਆ ਸਿਰਜੀ ਰੱਬ ਦੀ ਹੈ
ਕਿਉਂ ਫਾਂਸਲੇ ਲੋਕਾਂ 'ਚ ਪਾਲਦਾ ਏ?
ਕਈ ਡਾਲਰਾਂ 'ਚ ਖੇਡਦੇ ਨਹੀਂ ਥੱਕਦੇ
ਕਿਤੇ ਗਰੀਬਾਂ ਨੂੰ ਭੁੱਖਾ ਮਾਰਦਾ ਏ।
ਕਈ ਨਿੱਤ ਬਜ਼ਾਰਾਂ 'ਚ ਸ਼ਾਪਿੰਗ ਕਰਦੇ
ਕੋਈ ਫਟਿਆਂ ਨੂੰ ਸੀਅ ਕੇ ਸਾਰਦਾ ਏ।
ਕਈ ਬੇਔਲਾਦੇ ਹੀ ਰਹਿ ਜਾਂਦੇ
ਕੋਈ ਕੁੱਖ 'ਚ ਧੀ ਨੂੰ ਮਾਰਦਾ ਏ।
ਸਭ ਨੇ ਨਿਭਾਉਣ ਦੀਆਂ ਸੌਹਾਂ ਖਾਂਦੇ
ਕਿਉਂ ਬੰਦੇ ਨੂੰ ਬੰਦਾ ਸਾੜਦਾ ਏ?
ਆਖਿਰ ਬੰਦਾ ਹੀ ਮਿੱਟੀ 'ਚ ਮਿਲ ਜਾਂਦਾ
ਕੀ ਦੁਨੀਆਂ ਵਿੱਚੋਂ ਕਮਾਵਦਾ ਏ?
"ਜੱਸੜ" ਹੈਰਾਨ ਹੈ ਰੱਬ ਦੇ ਨਾਂ ਤੋਂ
ਸਾਰੀ ਦੁਨੀਆਂ ਨੂੰ ਰਹਿੰਦਾ ਚਾਰਦਾ ਏ।

Leave a Comment