ਪੂਠੀਆਂ ਸਿਧੀਆਂ ਗੱਲਾਂ ਰਹਿਣ ਲੋਕੀਂ ਤੇਰੇ ਵਾਰੇ ਘੜ ਦੇ
ਝੂਠੀਆਂ ਚੁਗਲੀਆਂ ਨਿੱਤ ਰਹਿਣ ਮੇਰੇ ਮੂਹਰੇ ਪੜ੍ਹ ਦੇ
ਦਿਲ ਤਾਂ ਕਰੇ ਮੂੰਹ ਸਾਰਿਆਂ ਦਾ ਮੈਂ ਬੰਦ ਕਰਾ ਦਵਾ
ਪਰ ਤੇਰੀ ਮੇਰੀ ਗੱਲ ਹੋਰਾਂ ਤੋਂ ਲਕੋ ਕੇ ਰੱਖਣੀ ਏ
ਬੜੀ ਭੈੜੀ ਇਸ ਦੁਨੀਆ ਦੀ ਨਜ਼ਰ ਏ
ਤਾਂ ਹੀ ਇਹ ਗੱਲ ਦਿਲ 'ਚ ਸੰਜੋ ਕੇ ਰੱਖਣੀ ਏ...