ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਹੈ ਵੀਰਾਨ ਵੀ ਹੈ,
ਜੀਅ ਰਿਹਾ ਹਰ ਹਾਲ ਵਿੱਚ,
ਕੀ ਚੀਜ਼ ਹੈ ਇਨਸਾਨ ਵੀ, ਸੱਚ ਝੂਠ ਹੈ ਇਹ ਜ਼ਿੰਦਗੀ,
ਕੰਡਾ ਵੀ ਹੈ, ਇਹ ਫੁੱਲ ਵੀ ਹੈ
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ,
ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ,
ਬੀਤੇ ਸਮੇਂ ਨੂੰ ਯਾਦ ਜੇਕਰ, ਕਰ ਲਵਾਂ ਅਣਭੋਲ ਮੈਂ ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ
You May Also Like





