ਐਵੇਂ ਦਿਲ ਤੇ ਲਾ ਕੇ ਬਹਿ ਗਿਆ ਚਟਕੀ ਕਰ ਕੋਈ ਚਟਕ ਗਿਆ
ਇਨਸਾਫ ਦੀ ਜਦੋ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ
ਆਖਿਆ ਸੀਗਾ ਗੱਲ ਮੂੰਹ ਤੇ ਕਰੀਏ ਕਿਸੇ ਦੇ ਜੂੰ ਨਾ ਸਰਕੀ ਕੰਨੀ
ਵੇਖ ਕੇ ਹਾਲ ਉਸ ਸਕੀਰੀ ਦਾ ਸਾਹ ਛਾਤੀ ਵਿਚ ਹੀ ਅਟਕ ਗਿਆ
ਸੋਚਿਆ ਛੱਡ ਪਰਾ ਓਏ ਦਰਦੀ ਦੁਨੀਆਂ ਦੋ ਮੂਹੀਂ ਦਾਤੀ ਵਾਂਗਰ ਹੈ
ਹੋ ਸਕਦਾ ਓਹਨਾ ਨੂੰ ਖੁਸ਼ੀ ਮਿਲੇ ਜਦ ਤੂੰ ਵੀ ਪੱਖੇ ਨਾਲ ਲਟਕ ਗਿਆ