ਜਿਥੇ ਸੱਚੇ ਪਿਆਰ ਨੂੰ ਹੀ ਲੋਕ Timepass ਦੱਸਣ
ਉਥੇ ਦਿਲ ਚੀਰ ਕੇ ਦਿਖਾਉਣ ਦਾ ਦੱਸ ਕੀ ਫਾਇਦਾ
ਜਿਹੜੇ ਗੁੱਸੇ ਦੇ ਪਿੱਛੇ ਲੁਕੇ ਪਿਆਰ ਨੂੰ ਹੀ ਨਾਂ ਦੇਖ ਸਕਣ
ਉਹਦੇ ਪਿਆਰ 'ਚ ਹੋਏ ਫ਼ਕੀਰ ਦਾ ਦੱਸ ਕੀ ਫਾਇਦਾ
ਜਿਹਨੂੰ ਅੱਖੀਆਂ ਚੋਂ ਵਹਿੰਦੇ ਹੰਝੂ ਵੀ ਇਕ ਢੌਗ ਲੱਗਣ
ਉਹਦੀ ਯਾਦ 'ਚ ਵਹਾਏ ਨੀਰ ਦਾ ਦੱਸ ਕੀ ਫਾਇਦਾ
ਜਿਹਨੂੰ ਪਿਆਰ 'ਚ ਕੀਤੀ ਵਫਾ ਵੀ ਬੇਵਫਾਈ ਲਗਦੀ
ਓਹਦੇ ਨਾਮ ਲਿਖ ਦਿੱਤੀ ਤਕਦੀਰ ਦਾ ਦੱਸ ਕੀ ਫਾਇਦਾ
"ਕੁਲਵਿੰਦਰ" ਤਾਂ ਓਹਦੇ ਲਈ ਮਿਰਜ਼ਾ ਵੀ ਬਣ ਜਾਂਦਾ
ਪਰ ਇਥੇ ਟੁੱਟਦੇ ਆਏ ਨੇ ਤੀਰ ਤਾਂ ਦੱਸ ਕੀ ਫਾਇਦਾ

Leave a Comment