ਮੁੱਹਬਤ ਨੂੰ ਪਾਉਣਾ ਹੈ ਜੇ ਤੂੰ ਸੱਜਣਾਂ ਦਿਲ ਵਿੱਚ ਹੌਂਸਲੇ ਬਣਾ ਕੇ ਰੱਖੀਂ, 
ਦਰਦਾਂ ਦੇ ਅੱਥਰੂ ਨੇ ਜੋ ਮਿਲੇ ਉਨਾਂ ਨੁੰ ਅੱਖਾਂ ਦੀ ਸੇਜ ਤੇ ਸਜਾ ਕੇ ਰੱਖੀਂ,

ਹਰ ਕੋਈ ਚੁੱਕੀਂ ਫਿਰਦਾ ਹੱਥਾਂ 'ਚ ਨਮਕ ਇੱਥੇ ਜਖ਼ਮਾਂ ਤੇ ਭੁੱਕਣ ਲਈ,
ਨਾ ਇੰਨਾਂ ਜਾਲ਼ਮ ਲੋਕਾਂ ਦੀ ਮਹਿਫਿਲ 'ਚ ਤੂੰ ਸਾਰੇ ਜਖ਼ਮ ਦਿਖਾ ਕੇ ਰੱਖੀਂ,

ਬੁੱਲ੍ਹਾਂ ਤੇ ਸਾਹ ਅਟਕਾ ਕੇ ਪੁੱਜਾਂਗੇ ਜਰੂਰ ਇੱਕ ਦਿਨ ਮੰਜਿਲ ਆਪਣੀ ਤੇ,
ਬੱਸ ਤੂੰ ਆਪਣੇ ਦਿਲ ਵਿੱਚ ਆਸ ਤੇ ਪਿਆਰ ਦੇ ਦੀਵੇ ਜਗਾ ਕੇ ਰੱਖੀਂ.....

Leave a Comment