tofee vargi naar
ਸੁਣੋ ਮੈਂ ਸੁਣਾਵਾਂ ਕੁਝ ਗੱਲਾਂ ਸੱਚੀਆਂ
ਧੀਆਂ ਭੈਣਾਂ ਸਭ ਦੀਆਂ ਇੱਕੋ ਜਿਕੀਆਂ
ਕੋਈ ਆਖੇ ਚਿਜੀਆਂ ਜਾ ਲੋਂਗ ਲਾਚੀਆਂ
ਧੀਆਂ ਭੈਣਾਂ ਲੋਕੋ ਹੁੰਦੀਆਂ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆਂ ਨਾ ਟਾਫੀਆਂ

ਪੰਜਾਬ ਵਿਚ ਸਿੰਗਰਾ ਦਾ ਹੜ੍ਹ ਆ ਗਿਆ
ਸੁਰ ਤਾਲ ਦੇ ਨਾ ਭਾਵੇ ਲੰਗੇ ਕੋਲ ਜੀ
ਵੇਚ ਬਾਪੂ ਦੀ ਜਮੀਨ ਕਿੱਲਾ 90 ਲੱਖ ਦਾ
ਅੱਜ ਜਣਾ ਖਣਾ ਦੇਖੋ ਕੈਸਟ ਕਢਾ ਗਿਆ
ਨਾਲੇ ਫੇਸਬੁਕ ਓਤੇ ਫੈਨ ਪੇਜ ਬਣਾ ਗਿਆ
ਪਹਿਲਾਂ ਲਚਰ ਕਿਉਂ ਗਾਉਂਦੇ ਫਿਰ ਮੰਗੋ ਮਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ

ਅਸੀਂ ਪਾਣੀ ਦੀਆਂ ਛੱਲਾਂ ਨਾਲ ਕੰਢੇਆ ਤੇ
ਆਉਣ ਵਾਲੇ ਸਿੱਪੀਆਂ ਤੇ ਘੋਗੇ ਹਾਂ
ਬੱਸ ਧੀਆਂ ਭੈਣਾਂ ਨੂੰ ਹੀ ਸਮਝਾਉਣ ਜੋਗੇਹਾਂ
ਸਾਡੇ ਆਲੇ ਦਾਲੇ ਸਬ ਕੁਝ ਹੁੰਦਾ ਰਹਿੰਦਾ ਹੈ
ਰੱਬ ਦਿੱਤੀ ਹੈ ਜੁਬਾਨ ਸਾਨੂੰ ਬੋਲਣੇ ਲਈ
ਫਿਰ ਸਾਡੀਆਂ ਜੁਬਾਨਾਂ ਤੇ ਕਿਉਂ ਕੁੰਡਾ ਰਹਿੰਦਾ ਹੈ
"ਪ੍ਰੀਤ" ਧੀਆ ਭੈਣਾਂ ਨੂੰ ਵੀ ਸਤਿਕਾਰ ਚਾਹੀਦਾ
ਬੱਸ ਉੱਚੀ ਸੁੱਚੀ ਸਾਡੀ ਇੱਕੋ ਸੋਚ ਕਾਫੀ ਆ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ
ਧੀਆਂ ਭੈਣਾਂ ਲੋਕੋ ਹੁੰਦੀਆ ਨਾਂ ਟਾਫੀਆਂ.....
< ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ >

Leave a Comment