ਅੱਖਾਂ ਵਿੱਚ ਰੜਕਦਾ ਹਮੇਸ਼ਾਂ ਬੰਦੇ ਨੂੰ ਵਾਲ ਤੰਗ ਕਰਦਾ,
ਵਿੱਛੜ ਗਿਆਂ ਨੂੰ ਹਰ ਪਲ ਮਹੀਨਾ ਸਾਲ ਤੰਗ ਕਰਦਾ,
ਮੌਤ ਕਿਸੇ ਨੀ ਯਾਦ ਫਿਰਦਾ ਹਰ ਕੋਈ ਸਿਕੰਦਰ ਬਣਕੇ,
ਮਰ ਮੁੱਕਿਆ ਨੂੰ ਜੱਗ ਤੇ ਜੀਣ ਦਾ ਸਵਾਲ ਤੰਗ ਕਰਦਾ,
ਗੂੜ੍ਹੀਆਂ ਪਰੀਤਾਂ ਪਾਕੇ ਬੰਦਾ ਭੁੱਲ ਜਾਂਦਾ ਉੱਪਰ ਵਾਲੇ ਨੂੰ,
ਪਰ ਪਿਆਰ ਵਿੱਚ ਵਿੱਛੜਣ ਦਾ ਖ਼ਿਆਲ ਤੰਗ ਕਰਦਾ,
ਕੋਈ ਫ਼ਿਕਰ ਫ਼ਾਕਾ ਨੀ ਹੁੰਦਾ ਜ਼ਿੰਦਗੀ 'ਚ ਚੜ੍ਹਦੀ ਉਮਰੇ,
ਛੜੇ ਬੰਦੇ ਨੂੰ ਆਖ਼ਿਰ ਸ਼ੀਤ ਲਹਿਰ ਸਿਆਲ ਤੰਗ ਕਰਦਾ...