ਕੋਈ ਸਰੂਪ ਗੁਰਾਂ ਦੇ ਪਾੜਦਾ
ਕੋਈ ਰਚਦਾ ਹੈ ਸਵਾਂਗ
ਵੇਖ ਘੁੰਮਦੇ ਵਾਂਗਰ ਰਾਜਿਆਂ
ਮੇਰੀ ਨਿੱਕਲਦੀ ਹੈ ਬਾਂਗ
ਮੇਰੀ ਅਣਖ ਨੂੰ ਆਉਣ ਕਚੀਚੀਆਂ
ਤੇ ਰੌਲਾ ਪਾਵੇ ਜ਼ਮੀਰ
ਮੈਂ ਪੁੱਛਾਂ ਰੱਬਾ ਡਾਡ੍ਹਿਆ
ਕੈਸੀ ਲਿਖਤੀ ਤੂੰ #ਤਕਦੀਰ
ਅੱਜ ਹਰ ਪਾਸੇ ਜਿੰਦ ਔਖੀ ਹੈ
ਬਾਬਾ ਤੇਰੀ ਕੌਮ ਨਿਮਾਣੀ ਦੀ
ਉਹ ਦੇਸ਼ ਨਹੀਂ ਸਾਡਾ ਹੋ ਸਕਦਾ
ਜਿੱਥੇ ਬੇਅਦਬੀ ਹੋਵੇ ਬਾਣੀ ਦੀ...
You May Also Like





