ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____!
ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____!
ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____!
ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____!
ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ____!