ਮੰਨ ਲਈ ਦੀ ਗੱਲ ਜਿਹੜੀ ਜਾਇਜ ਹੁੰਦੀ ਆ,
ਝੱਲ ਨਹੀਂ ਹੁੰਦੀ ਜੋ ਨਜਾਇਜ਼ ਹੁੰਦੀ ਆ,
ਕੱਲੇ ਰਹੀਏ ਦੁਨੀਆ ਤੋਂ ਰਾਹ ਹੀ ਵੱਖਰਾ,
ਖੁਸ਼ ਰਹੀਏ ਦੁਨੀਆ ਤੋਂ ਰਾਹ ਹੀ ਵੱਖਰਾ,
ਆਪਣਾ ਤਾਂ ਬਾਈ ਜੀ ਸੁਭਾਅ ਹੀ ਵੱਖਰਾ...
ਹੱਸਦਾ ਕਿਸੇ ਨੂੰ ਦੇਖ ਮੱਚਦੇ ਨਹੀਂ,
ਕਿਸੇ ਦੇ ਇਸ਼ਾਰਿਆ ਤੇ ਨੱਚਦੇ ਨਹੀ,
ਦੋ ਦਿਲ ਮਿਲਿਆਂ ਦਾ ਚਾਅ ਹੀ ਵੱਖਰਾ,
ਆਪਣਾ ਤਾਂ ਬਾਈ ਜੀ ਸੁਭਾਅ ਹੀ ਵੱਖਰਾ...
ਡਰਦੇ ਨੂੰ ਮੈ ਨਹੀ ਡਰਾਉਣਾ ਜਾਣ ਦਾ,
ਆਉਂਦਾ ਏ ਸੁਆਦ ਟੱਕਰੇ ਜੇ ਹਾਣ ਦਾ,
ਵੈਰੀਆਂ ਨੂੰ ਲਾਈਏ ਜਿਹੜਾ ਦਾਅ ਹੀ ਵੱਖਰਾ,
ਆਪਣਾ ਤਾਂ ਬਾਈ ਜੀ ਸੁਭਾਅ ਹੀ ਵੱਖਰਾ...