ਸਿੱਖ ਲੈ ਬੰਦਿਆ ਅਕਲ ਤੂੰ ਅਰਥੀ ਤੋਂ
ਦਫਨ ਹੋ ਜਾਣਾ ਤੂੰ ਜੋ ਉੱਗਿਆ ਧਰਤੀ ਤੋਂ
ਪੁੱਛੀ ਹਸਪਤਾਲਾਂ ਚ ਜਾ ਕੇ ਬੀਮਾਰ ਨੇ ਭਰਤੀ ਜੋ
ਕਿਉਂ ਦੁੱਖ ਦੇਖ ਕੇ ਮਾੜਾ ਜਿਹਾ ਸਾਡੇ ਹੰਝੂ ਜਾਂਦੇ ਚੋ
ਬੀਕਾਨੇਰ ਨੂੰ ਜਾਂਦੇ ਜਿਹੜੇ ਨਾਮ ਜਪਣ ਜਪਾਂਉਦੇੇ ਉਹ
ਕਿੰਨੇ ਦੁੱਖਾਂ ਨਾਲ ਜੂਝਣ ਲੋਕੀਂ ਕਦੇ ਪੁੱਛ ਕੋਲ ਖਲੋਅ
ਡਰਦੇ ਕੰਬਦੇ ਫਿਰਨ ਦੇਖ ਕੇ ਕਰਨ ਨਾ ਉੱਠ ਅਰਦਾਸ
ਫਿਕਰ ਕਰਦੇ ਵਾਹਲਾ ਲੋਕੀਂ ਨਿਕਲ ਨਾ ਜਾਣ ਸਵਾਸ
ਬਾਣੀ ਪੜਦੇ ਉਲਾਂਭੇ ਵੀ ਦਿੰਦੇ ਆਉਂਦਾ ਨਾ ਧਰਵਾਸ
ਉਹ ਬੇਪਰਵਾਹ ਰਹਿ ਬੰਦਿਆਂ ਕਲਗੀਧਰ ਏ ਨਾਲ..

Leave a Comment