ਲੱਖ ਰੰਗ ਰੂਪ ਦੀ ਸੋਹਣੀ ਸ਼ੁਨੱਖੀ ਹੋਵੇ ਨਾਰ
ਉਹਦੇ ਪਿੱਛੇ ਅਪਣਾ ਯਾਰ ਕਦੇ ਗਵਾਈਏ ਨਾਂ,
ਜ਼ਿੰਦਗੀ ਵਿੱਚ ਭਾਵੇਂ ਦੁੱਖ ਆਵੇ ਜਾ ਸੁੱਖ ਆਵੇ,
ਰੱਬ ਤੇ ਯਾਰ ਤੋਂ ਕੋਈ ਗੱਲ ਕਦੇ ਛੁਪਾਈਏ ਨਾਂ,
ਯਾਰੀ ਲਾਕੇ ਫਿਰ ਸਾਰੀ ਉਮਰ ਤੋੜ ਨਿਭਾਈਏ,
ਮਾੜੀ ਮੋਟੀ ਗੱਲ ਦਿੱਲ ਉੱਤੇ ਕਦੇ ਲਾਈਏ ਨਾਂ,
ਬੇਸ਼ੱਕ ਲੱਖ ਉਚਾਈਆਂ ਛੂ ਲਈਏ ਜ਼ਿੰਦਗੀ ਚ,
ਮਾੜਾ ਵਕਤ,ਅਪਣੀ ਔਕਾਤ ਕਦੇ ਭੁਲਾਈਏ ਨਾਂ,
ਜੇ ਪਤਾ ਹੈ ਨੀਵਿਆਂ ਸੰਗ ਉਨਾਂ ਦੀ ਨਹੀ ਨਿਭਣੀ,
ਫੇਰ ਭੁੱਲ ਕੇ ਯਾਰੀ ਉੱਚਿਆਂ ਸੰਗ ਕਦੇ ਪਾਈਏ ਨਾਂ,
ਜੇ ਇਸ਼ਕ ਕਰਨਾ ਹੈ ਤਾਂ ਦੁਨੀਆਂ ਤੁਰੀ ਫਿਰਦੀ,
ਐਵੇ ਯਾਰ ਬਣਾ ਕਿਸੇ ਦੀ ਭੈਣ ਕਦੇ ਤਕਾਈੲੇ ਨਾਂ,
ਕਿਸੇ ਮਜਬੂਰ, ਬੇਵੱਸ ਦੀ ਮਦਦ ਚ ਰੱਬ ਵਸਦਾ,
ਮੱਦਦ ਕਰ ਕਿਸੇ ਦੀ ਅਹਿਸਾਨ ਕਦੇ ਜਤਾਈਏ ਨਾਂ,
ਸੱਚੇ ਇਸ਼ਕ ਵਿੱਚ ਹੈ ਹਮੇਸ਼ਾ ਰੱਬ ਦਾ ਵਾਸ ਹੁੰਦਾਂ,
ਵਿਸਵਾਸ਼ ਤੋੜ ਕਿਸੇ ਦਾ ਇਸ਼ਕ ਕਦੇ ਲੜਾਈਏ ਨਾਂ...
Punjabi Shayari Status
ਜੋ ਕਹਿੰਦੇ ਸੀ ਤੇਰੇ ਬਿਨਾਂ ਕਦੇ ਸਾਨੂੰ ਸਾਹ ਨੀ ਆਉਂਦਾ,
ਉਹੀ ਮੇਰੇ ਬਿਨਾਂ ਅੱਜ ਰਹੇ ਨੇ ਵਕਤ ਗੁਜਾਰ ਓਏ ਰੱਬਾ,
ਉਹੀ ਮੇਰੇ ਨਾਲ ਅੱਜ ਬੇਹੱਦ ਨਫਰਤ ਕਰਨ ਲੱਗ ਪਏ,
ਜਿਹੜੇ ਕਰਦੇ ਸੀ ਸਾਨੂੰ ਹੱਦ ਤੋ ਵੱਧ ਪਿਆਰ ਓਏ ਰੱਬਾ,
ਜਾਂ ਫਿਰ ਉਨਾਂ ਨੂੰ ਸੱਚਾ ਪਿਆਰ ਨਿਭਾਉਣਾ ਨੀ ਆਇਆ,
ਜਾਂ ਸਾਡੇ ਨਾਲ ਕਰ ਗਏ ਜਿਸਮਾਂ ਦਾ ਵਪਾਰ ਓਏ ਰੱਬਾ,
ਮੈਂ ਉਸਨੂੰ ਯਾਦ ਕਰ ਹੁਣ ਵਕਤ ਗਵਾਉਣਾ ਨਹੀ ਚਾਹੁੰਦਾ,
ਪਰ ਹਾਲੇ ਵੀ ਮੇਰੇ ਦਿਲ ਨੂੰ ਉਸਦਾ ਇੰਤਜਾਰ ੳਏ ਰੱਬਾ...
Punjabi Sad Status
ਦਿਨ ਚੜਦੇ ਹੀ ਜਾਵਾਂ ਗੁਰਦੁਆਰੇ ਸੱਜਣਾ ਤੈਨੂੰ ਮੈਂ ਪਾਉਣ ਲਈ,
ਸ਼ਾਮ ਢਲਦੇ ਵੜ ਜਾਵਾਂ ਵਿੱਚ ਠੇਕੇ ਸੱਜਣਾ ਤੈੰਨੂ ਭੁਲਾਉਣ ਲਈ,
ਨਾਂ ਤੈਨੂੰ ਪਾਇਆ ਗਿਆ ਨਾ ਹੀ ਤੈਨੂੰ ਭੁਲਾਇਆ ਗਿਆ ਸਾਡੇ ਤੋ,
ਨਾ ਜੀਅ ਹੁੰਦਾ ਏ ਨਾ ਮਰ, ਕੀ ਕਰਾਂ ਰੁਕਦੇ ਸਾਹ ਚਲਾਉਣ ਲਈ,
ਸ਼ਾਇਦ ਤੁਰਦੀ ਫਿਰਦੀ ਲਾਸ਼ ਦਾ ਨਸੀਬ ਨੀ ਹੁੰਦਾ ਦੁਨੀਆ ਤੇ,
ਜਿਸਨੂੰ ਬਹਿ ਜਾਣਿਆਂ ਸਵੇਰੇ ਸ਼ਾਮ ਅਸੀਂ ਰੋਜ਼ ਅਜ਼ਮਾਉਣ ਲਈ...
Punjabi Sad Status
ਅੱਜ ਦੀਆਂ ਸੁਰਖੀਆਂ ਵਿੱਚ ਇੱਕ ਖ਼ਬਰ ਤਾਜ਼ੀ,
“ਧਰਮ ਸਿੰਘ“ ਵੀ ਹਾਰ ਗਿਆ #ਇਸ਼ਕੇ ਦੀ ਬਾਜ਼ੀ,
ਜਿਸਨੂੰ ਸੀ ਉਸਨੇ ਦਿਲ ਦਾ ਹਮਰਾਜ਼ ਬਣਾਇਆ,
ਅੱਜ ਉਹੀ ਸ਼ਖਸ ਕਿਸੇ ਹੋਰ ਦੀ ਰਜ਼ਾ 'ਚ ਰਾਜ਼ੀ...
Punjabi Sad Status
ਸ਼ਰੇਆਮ ਵਿਕਦਾ #ਇਸ਼ਕ ਇੱਥੇ, ਸ਼ਰੇਆਮ ਇੱਥੇ ਵਿਕਦਾ ਜ਼ਮੀਰ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ,
ਵਾਂਗ ਕੱਪੜੇ ਦਿਲਦਾਰ ਬਦਲਦੇ, ਹਰ ਭਾਅ ਵਿਕਦੇ ਇੱਥੇ ਸ਼ਰੀਰ,
ਇੱਕ ਰਾਤ ਦਾ #ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ #ਹੀਰ...
Punjabi Sad Status