Kulwinder Singh

186
Total Status

Machhiwara sahib ho gya

ਮਾਛੀਵਾੜੇ ਦੇ ਜੰਗਲਾਂ 'ਚ ਚਰਨ ਪਾਏ,
ਤੇਰੀ ਛੋਹ ਨਾਲ ਓਹ ਜੰਗਲ ਆਬਾਦ ਹੋ ਗਿਆ ।
ਜਿਸ ਜੰਡ ਹੇਠ ਕੀਤਾ ਬਿਸ਼ਰਾਮ ਦਾਤਾ,
ਓਹ ਸਵਰਗਾਂ ਤੋਂ ਸੋਹਣਾਂ ਜਿਹਾ ਖ਼ਾਬ ਹੋ ਗਿਆ ।
ਜਿਸ ਖੂਹ ਦੀ ਸਿਰ੍ਹਾਣੇ ਦੀ ਥਾਂ ਟਿੰਡ ਵਰਤੀ,
ਜਲ ਉਸਦਾ ਹਿਆਤ ਵਾਲਾ ਆਬ ਹੋ ਗਿਆ ।
ਗਨੀ ਖਾਂ ਨਬੀ ਖਾਂ ਜਿਸ ਨੇ ਵੀ ਕੀਤੀ ਸੇਵਾ,
ਰੁਤਬਾ ਇਤਹਾਸ 'ਚ ਓਹਨਾਂ ਦਾ ਲਾਜਵਾਬ ਹੋ ਗਿਆ ।
ਮੈਂ ਸੁਣਿਆਂ ਟਿੱਬਾ ਸੀ ਕਦੇ ਝਾੜੀਆਂ ਦਾ, ਅੱਖੀਂ
ਤੱਕਿਆ ਓਹ ਮਹਿਕਦਾ ਗੁਲਾਬ ਹੋ ਗਿਆ ।
ਕੌਡੀ ਕਦਰ ਸੀ ਨਿਮਾਣੀ ਜਿਸ ਧਰਤੀ ਦੀ,
ਵਰ ਪਾ ਕੇ ਤੇਰਾ ਮੁੱਲ ਬੇਹਿਸਾਬ ਹੋ ਗਿਆ ।
ਨਿੱਕਾ ਕਸਬਾ ਹੁੰਦਾ ਸੀ ਕਦੇ ਮਾਛੀਵਾੜਾ,
ਆਪਦੀ ਕਿਰਪਾ ਨਾਲ "ਮਾਛੀਵਾੜਾ ਸਾਹਿਬ" ਹੋ ਗਿਆ ।

Kar Bhala Ho Bura

ਇੱਕ ਜਨਾਨੀ ਬਸ 'ਚ ਖੜੀ ਸੀ,
-
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
.
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
-
ਸੋਚੋ ਕਿਉਂ . ???
.
.
.
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ.... :D :P

Char Sahibzade Shaheedi

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

Aina sokha nahi likhna

ਇਨਾ ਸੌਖਾ ਵੀ ਨਹੀਂ ਲਿਖਣਾ,
ਨਾਲ ਖੇਡਣਾ ਪੈਂਦਾ ਜਜ਼ਬਾਤਾਂ ਦੇ,
ਛੱਡ ਦੁਨੀਆ ਦਾਰੀ ਨੂੰ ਮਿੱਤਰਾ,
ਨਾਲ ਬੈਠਣਾ ਪੈਂਦਾ ਰਾਤਾਂ ਦੇ,
ਪੈਂਦਾ ਪੋਹ ਦੇ ਪਾਲੇ ਵਿਚ ਜਾਣਾ,
ਕਦੇ ਸਾਉਣ ਦੀਆਂ ਬਰਸਾਤਾਂ ਦੇ
ਇਨਾ ਸੌਖਾ ਵੀ ਨਹੀ ਲਿਖਣਾ,
ਨਾਲ ਖੇਡਣਾ ਪੈਂਦਾ ਜਜ਼ਬਾਤਾਂ ਦੇ !!!

Kacchian Nu Na Pyar Karo

ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
ਕੰਨਾਂ ਦਿਆਂ ਕੱਚਿਆਂ ਨੂੰ ਨਾਂ ਪਿਆਰ ਕਰੀਏ...
Apne ton vaddian da satkar kariye
vairi di pith te na vaar kariye...
zindagi gum ho jandi gamma dian hanerian wich
kanna deyan kachhean nu na #Pyar kariye...