ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
ਕੋਈ ਇਸਨੂੰ ਜਿੱਤ ਜਾਂਦਾ ਕੋਈ ਹਾਰ ਜਾਂਦਾ,
ਇਸ਼ਕ ਹੰਝੂਆਂ ਦਾ ਉਹ ਸਮੁੰਦਰ ਯਾਰੋ,
ਕੋਈ ਵਿੱਚ ਡੁੱਬ ਜਾਂਦਾ ਕੋਈ ਕਰ ਪਾਰ ਜਾਂਦਾ,
ਇਸ਼ਕ ਇੱਕ ਇਹੋ ਜਿਹਾ ਤੂਫਾਨ ਯਾਰੋ,
ਕੋਈ ਵਿੱਚ ਰੁਲ ਜਾਂਦਾ ਕੋਈ ਸਹਾਰ ਜਾਂਦਾ...
Punjabi Love Status
ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ,
ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ,
ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ,
ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ <3
Punjabi Love Status
ਕੀ ਦੱਸਾਂ ਯਾਰੋ ਸਾਡੀ ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ,
ਉਹਦੀ ਦੇਖ ਤਸਵੀਰ ਅਸੀਂ ਖੁਦ ਤਸਵੀਰ ਹੋਏ,
ਨਾਂ ਸਾਥੋਂ ਰੋਇਆ ਗਿਆ ਨਾਂ ਹੱਸਿਆ ਗਿਆ,
ਮੁੱਹਬਤ ਦੇ ਜਿਸ ਰੋਗ ਦਾ ਸ਼ਿਕਾਰ ਹੋਏ ਅਸੀਂ,
ਨਾਂ ਇਲਾਜ਼ ਪੁੱਛਿਆ ਗਿਆ ਨਾਂ ਦੱਸਿਆ ਗਿਆ,
ਇਸ਼ਕੇ ਦੀਆ ਉਹ ਚੋਟਾਂ ਦਿੱਤੀਆਂ ਸੱਜ਼ਣਾਂ ਨੇ,
ਨਾਂ ਕੋਲ ਖੜਿਆ ਗਿਆ ਨਾਂ ਸਾਥੋਂ ਨੱਸਿਆ ਗਿਆ,
ਖੁਦ ਹੀ ਮੁਜ਼ਰਿਮ ਲੱਗਦੇ ਹਾਂ ਖੁਦ ਹੀ ਕਾਤਿਲ,
ਨਾਂ ਸਾਨੂੰ ਉਸਨੇ ਡੱਸਿਆ ਨਾ ਸਾਥੋ ਡੱਸਿਆ ਗਿਆ... :(
Punjabi Sad Status
ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
ਮੰਨਿਆਂ ਤੇਰੇ ਦਿੱਤੇ ਗਮਾਂ ਦੀ ਰਖਵਾਲੀ ਕਰਦਾ ਹਾਂ ਰੋਜ,
ਅੱਜ ਗਮ ਅੰਦਰ ਰੱਖ ਅੱਖਾਂ ਦੇ ਮੁਸਕੁਰਾਉਂਦੇ ਫੜੇ ਗਏ,
ਜਿਹੜੀ ਛੱਡ ਕੇ ਗਈ ਉਸ ਨੂੰ ਕਦੇ ਯਾਦ ਨਹੀ ਕਰੁੰਗਾਂ,
ਅੱਜ ਉਹਦੀ ਯਾਦ 'ਚ ਹੰਝੂ ਬੇਸ਼ਮਾਰ ਵਹਾਉਂਦੇ ਫੜੇ ਗਏ,
ਜਦੋ ਚਰਚਾ ਸੁਣਿਆ ਅੱਜ ਮੈਂ ਕਿਸੇ ਇਸ਼ਕ ਕਹਾਣੀ ਦਾ,
ਸ਼ਰੇਆਮ ਖੁਦ ਨੂੰ ਰਾਝਾਂ ਤੈਨੂੰ ਹੀਰ ਕਹਾਉਂਦੇ ਫੜੇ ਗਏ...
Punjabi Sad Status
ਜਿੰਨਾਂ ਤੋਂ ਅਸੀਂ ਖੁਸ਼ੀ ਦੀ ਉਮੀਦ ਲਾਈ ਬੇਠੈ ਸੀ,
ਉਹ ਸਾਡੇ ਲਈ ਗਮਾਂ ਦਾ ਤੂਫਾਨ ਚੁੱਕੀ ਫਿਰਦੇ ਸੀ,
ਜਿੰਨਾਂ ਨੂੰ ਅਸੀਂ ਅਪਣੀ ਜ਼ਿੰਦਗੀ ਸਮਝ ਬੇਠੈ ਸੀ,
ਸਾਡੇ ਲਈ ਉਹ ਮੌਤ ਦਾ ਸਾਮਾਨ ਚੁੱਕੀ ਫਿਰਦੇ ਸੀ... :(
Punjabi Sad Status