Dharam Singh Cheema

107
Total Status

Tere Bina Ohi Zindagi Saza Lagge

ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
ਕਿੰਨਾਂ ਮਜ਼ਾ ਆਉਂਦਾ ਸੀ ਤੇਰੇ ਨਾਲ ਦੁਨੀਆਂ ਤੇ,
ਤੇਰੇ ਬਿਨਾਂ ਉਹੀ ਦੁਨੀਆਂ ਅੱਜ ਬੜੀ ਬੇਮਜ਼ਾ ਲੱਗੇ,
ਸਾਡੀ ਜ਼ਿੰਦਗੀ ਸਵਾਰਨ ਵਿੱਚ ਵੀ ਸੀ ਹੱਥ ਤੇਰਾ,
ਪਰ ਅੱਜ ਉਜਾੜਨ ਵਿੱਚ ਵੀ ਤੇਰੀ ਰਜ਼ਾ ਲੱਗੇ,
ਸਾਨੂੰ ਸਾਰੀ ਉਮਰ ਤੇਰੀ ਪਰਖ਼ ਨਾ ਹੋਈ ਯਾਰਾ,
ਤੁਸੀਂ ਸਾਨੂੰ ਕਦੇ ਦੁਸ਼ਮਣ ਲੱਗੇ ਕਦੇ ਖੁਦਾ ਲੱਗੇ,
ਰੱਬ ਹੀ ਜਾਣੇ ਸਾਨੂੰ ਮੋਤ ਕਿਵੇਂ ਆਉ ਆਖ਼ਿਰ,
ਨਾ ਕੋਈ ਦੁਆ ਕੰਮ ਕਰਦੀ ਨਾ ਕੋਈ ਦਵਾ ਲੱਗੇ...

Rabba Teran Teran Tolda Kyun Nahin

ਲਾ ਕੇ ਬਹਿੰਦਾਂ ਕਿਉਂ ਨਹੀਂ ਤੂੰ ਅਪਣੀ ਕਚਹਿਰੀ ੳਏ ਰੱਬਾ,
ਦੁਨੀਆਂ ਤੇ ਲੋਕੀ ਪਾਪ ਨੇ ਕਮਾਉਂਦੇ ਚਾਰ ਚੁਫ਼ੇਰੀ ਉਏ ਰੱਬਾ,
ਧਰਤੀ ਤੇ ਹੁੰਦਾ ਜ਼ੁਲਮ ਦੇਖ ਤੇਰਾ ਕਲੇਜਾ ਡੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
...................................................................
ਕੋਈ ਨਿੱਤ ਰੰਗ ਬਿਰੰਗੇ ਪਾਉਂਦਾ ਕੋਈ ਟਾਕੀਆਂ ਲਾ ਕੇ ਸਾਰ ਲੈਂਦਾ,
ਕਿਸੇ ਕੋਲ ਖਾਣ ਦੀ ਫੁਰਸਤ ਨੀ ਕੋਈ ਭੁੱਖਾ ਸੋ ਰਾਤ ਗੁਜਾਰ ਲੈਂਦਾ,
ਕੋਈ ਔਲਾਦ ਨੂੰ ਤਰਸਦਾ ਰਹਿੰਦਾ ਕੋਈ ਧੀਆਂ ਕੁੱਖਾਂ ਚ ਮਾਰ ਲੈਂਦਾ,
ਕਿਉਂ ਚੁੱਪ ਚਾਪ ਤੂੰ ਸਭ ਵੇਖ ਰਿਹਾ ਅੰਦਰੋ ਬੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
.................................................................
ਤਕੜਾ ਮਾੜੇ ਨੂੰ ਜੀਣ ਨੀ ਦਿੰਦਾ,ਅਮੀਰ ਗਰੀਬ ਨੂੰ ਹੈ ਖਾ ਰਿਹਾ,
ਬੇਇਮਾਨ ਇਮਾਨਦਾਰ ਨੂੰ ਤੰਗ ਕਰਦਾ,ਝੂਠ ਸੱਚ ਨੂੰ ਤਪਾ ਰਿਹਾ,
ਇਨਸਾਨ ਇਨਸਾਨ ਨੂੰ ਨੀ ਸਮਝਦਾ, ਪੱਥਰਾ ਚੋ ਤੈੰਨੂ ਪਾ ਰਿਹਾ,
ਹੈ ਤੂੰ ਦਿਲਾਂ ਅੰਦਰ ਫੇਰ ਤੈੰਨੂ ਅੰਦਰ ਕੋਈ ਟੋਲਦਾ ਕਿਉਂ ਨਹੀ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
..................................................................
ਵਾਹੀ ਯੋਗ ਜਮੀਨ ਨੱਪ ਲਈ ਰੱਬ ਬਣ ਝੂਠੇ ਪਾਖੰਡੀ ਡੇਰਿਆਂ ਨੇ,
ਸੋਨੇ ਦੀ ਚਿੜੀ ਨੂੰ ਲੁੱਟ ਲਿਆ ਮੇਰੇ ਦੇਸ ਦੇ ਲੀਡਰ ਲੁਟੇਰੀਆਂ ਨੇ,
ਨੋਜਵਾਨਾਂ ਨੂੰ ਪਾਤਾ ਪੁੱਠੇ ਰਾਹ ਨਸ਼ੇ ਵੰਡ ਬਣ ਭਗਤ ਤੇਰਿਆਂ ਨੇ,
ਇੰਨਾਂ ਸਭ ਪਾਸੇ ਜਹਿਰ ਘੋਲਿਆ ਅੰਮਰਿਤ ਤੂੰ ਘੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ, ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
..................................................................
ਤੇਰੇ ਨਾਂ ਤੇ ਜੋ ਲੁੱਟਦੇ ਪੁੱਛਦਾ ਕਿਉਂ ਨਹੀਂ ਧਰਮ ਦੇ ਠੇਕੇਦਾਰਾਂ ਨੂੰ,
ਰਾਖੀ ਦੀ ਥਾਂ ਜੋ ਲੁੱਟਦੇ ਪੁੱਛਦਾ ਕਿਉਂ ਨਹੀ ਉਨਾਂ ਪਹਿਰੇਦਾਰਾਂ ਨੂੰ,
ਵਿਕਾਸ ਦੇ ਨਾਂ ਤੇ ਜੋ ਲੁੱਟਣ ਪੁੱਛਦਾ ਕਿਉਂ ਨਹੀ ਉਨਾਂ ਸਰਕਾਰਾਂ ਨੂੰ,
ਜੋ ਕਿਸਮਤ ਬਣਗੇ ਸਭ ਦੀ ਉਨਾਂ ਦੇ ਚਿੱਠੇ ਫਰੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ, ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
...................................................................
ਸੱਚ ਦੇ ਵਪਾਰੀ ਰੁਲਦੇ ਫਿਰਦੇ ਝੂਠੇ ਫਰੇਬੀ ਮੋਹਰੀ ਅਖਵਾਉਂਦੇ ਨੇ,
ਬੇਰੁਜ਼ਗਾਰ ਡਿਗਰੀਆਂ ਚੁੱਕੀ ਫਿਰਦੇ ਅੰਗੂਠਾਂ ਛਾਪ ਦੇਸ ਚਲਾਉਂਦੇ ਨੇ,
ਅਪਣੇ ਬੱਚੇ ਵਿਦੇਸ਼ੀ ਪੜਾਉਂਦੇ ਇੱਥੇ ਪੜਿਆਂ ਤੇ ਡਾਂਗ ਵਰਸਾਉਂਦੇ ਨੇ,
ਝੂਠ ਸੱਚ ਤੇ ਭਾਰੀ,ਤਰਕ ਤੇਰੇ ਕੋਲ ਸੱਚ ਦੇ ਮੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
ਧਰਤੀ ਤੇ ਹੁੰਦਾ ਜ਼ੁਲਮ ਦੇਖ ਤੇਰਾ ਕਲੇਜਾ ਡੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...

Tere Mapean Di Ijjat Da Sawal Kudiye

ਬਾਪ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਹਮੇਸ਼ਾ ਰੱਖੀ ਤੂੰ ਖਿਆਲ ਕੁੜੀਏ,
ਹੁਸਨ ਜ਼ਵਾਨੀ ਕੀਮਤੀ ਗਹਿਣਾਂ ਮਿਲਦਾ ਏ ਕਿਸਮਤਾਂ ਨਾਲ ਕੁੜੀਏ,
ਹੁਸਨ ਲੁਟੇਰੇ ਥਾਂ ਥਾਂ ਬੇਠੈ ਡੇਰੇ ਲਾ ਤੂੰ ਆਪਣਾਂ ਆਪ ਸੰਭਾਲ ਕੁੜੀਏ,
ਬੋਚ ਬੋਚ ਤੂੰ ਪੱਬ ਟਿਕਾਵੀਂ ਥਾਂ ਥਾਂ ਸੁੱਟੀ ਬੇਠੈ ਨੇ ਇਹ ਜਾਲ ਕੁੜੀਏ,
ਪਿਆਰ ਦਾ ਖਜ਼ਾਨਾਂ ਸਾਂਭ ਰੱਖੀ ਜਿਸਮਾਂ ਦੇ ਫਿਰ ਦੇ ਦਲਾਲ ਕੁੜੀਏ,
ਤਰਾਂ ਤਰਾਂ ਦੇ ਫੀਕਰੇ ਕੱਸਦੇ ਦੇਖ ਕੇ ਮੈਲੀ ਅੱਖੀ ਤੇਰੀ ਚਾਲ ਕੁੜੀਏ,
ਇੱਜ਼ਤ ਆਬਰੂ ਦਾ ਨਾਂ ਮਾਇਨਾਂ ਰਾਹ ਜਾਂਦੀ ਨੂੰ ਕਹਿਣ ਮਾਲ ਕੁੜੀਏ,
ਇੰਨਾਂ ਬੇਗੈਰਤਾਂ ਦਾ ਜਾਣਾਂ ਕੱਖ ਨੀ ਤੇਰੇ ਤੇ ਹੋਣੇ ਲੱਖਾਂ ਸਵਾਲ ਕੁੜੀਏ,
ਜਦੋ ਲਹਿਗੀ ਚੁੰਨੀ ਸਿਰ ਤੋਂ ਭੇਦ ਖੋਲਣਗੇ ਤੇਰੇ ਖਿਲਰੇ ਵਾਲ ਕੁੜੀਏ,
ਜਿਸਮਾਂ ਦੇ ਸਭ ਵਪਾਰੀ ਰੂਹਾਂ ਦਾ ਨਾਂ ਪੁੱਛਦਾ ਏਥੇ ਕੋਈ ਹਾਲ ਕੁੜੀਏ,
ਨਾਂ ਗਲਤ ਕਦਮ ਪੁੱਟੀ ਤੇਰੇ ਮਾਪਿਆਂ ਦੀ ਇੱਜ਼ਤ ਦਾ ਸਵਾਲ ਕੁੜੀਏ,

Yaaran da sath kade naa chhado

ਕਿਸੇ ਦੇ ਮੋਢੇ ਰੱਖ ਗੋਲੀ ਕਦੇ ਚਲਾਈ ਦੀ ਨੀ ਹੁੰਦੀ,
ਰਾਹ ਜਾਂਦੇ ਨਾਲ “ਯਾਰੀ“ ਕਦੇ ਪਾਈ ਦੀ ਨੀ ਹੁੰਦੀ,
ਪੈਸੇ ਦੀ ਗੱਲ ਨਾਂ ਕਦੇ ਵੀ ਵਿੱਚ ਯਾਰੀ ਦੇ ਪਾਈਏ,
ਯਾਰੀ ਦੋਸਤੀ 'ਚ ਕੁੜੀ ਕਦੇ ਲਿਆਈ ਦੀ ਨੀ ਹੁੰਦੀ,
ਮਾੜੇ ਵਕਤ ਵਿੱਚ ਨਾਂ ਕਦੇ ਯਾਰਾਂ ਦਾ ਸਾਥ ਛੱਡੀਏ,
ਅਪਣੀ ਔਕਾਤ “ਧਰਮ“ ਕਦੇ ਭੁਲਾਈ ਦੀ ਨੀ ਹੁੰਦੀ

Sharab Wich Ghol Ke Jawani Pi Gaya

ਨਾਂ ਪੀਣ ਦਾ ਸ਼ੌਂਕ ਸੀ ਮੈਨੂੰ ਨਾਂ ਪੀਣ ਦਾ ਆਦੀ ਸੀ ਕਦੇ,
ਜਿੰਨੀ ਪੀਤੀ ਸਦਕਾ ਸੱਜਣਾਂ ਦੀ ਮੇਹਰਬਾਨੀ ਪੀ ਗਿਆ,
ਜਿੰਨੀ ਹਸੀਨ ਲੰਘੀ ਮੇਰੀ ਸੱਜਣਾਂ ਦੇ ਪਿਆਰ 'ਚ ਲੰਘੀ,
ਪਿੱਛੋ ਉਨਾਂ ਦੇ ਗਮਾਂ 'ਚ ਮੈਂ ਸਾਰੀ ਜ਼ਿੰਦਗਾਨੀ ਪੀ ਗਿਆ,
ਉਹ ਕੀ ਜਾਣੇ ਉਸ ਦੇ ਜਾਣ ਮਗਰੋਂ ਵਿੱਚ ਵਿਛੋੜੇ ਦੇ ਮੈਂ,
ਸ਼ਰਾਬ ਵਿੱਚ ਘੋਲ ਕੇ ਆਪਣੀ ਚੜਦੀ ਜਵਾਨੀ ਪੀ ਗਿਆ