Dharam Singh Cheema

107
Total Status

Rabb Varga Yaar Milea Mainu

ਰੱਬ ਵਰਗਾ ਮਿਲਿਆ ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ,
ਗਵਾ ਕੇ ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ,
ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ ਮੈਂ,
ਇੱਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ...

Yaar Naal Mel Kaun Karave

ਇੱਕ ਤਾਂਘ ਯਾਰ ਨੂੰ ਮਿਲਣ ਦੀ ਦੂਜਾ ਡਰ ਦੁਨੀਆ ਦਾ ਸਤਾਵੇ,
ਰੱਬਾ ਮਿਲਾ ਦੇ ਸੋਹਣੇ ਯਾਰ ਨਾਲ ਸਾਡੀ ਉਮਰ ਬੀਤ ਦੀ ਜਾਵੇ,
ਮੈਂ ਕਰਾ ਦੀਦਾਰ ਉਸਦਾ ਰੱਜਕੇ ਮੇਰੀ ਸੌਖੀ ਲੰਘ ਜਾਵੇ ਜ਼ਿੰਦਗੀ,
ਉਸ ਦੇ ਦੂਰ ਰਹਿਣ ਦਾ ਦਰਦ ਮੈੰਨੂ ਰੱਬਾ ਅੰਦਰੋ ਅੰਦਰੀ ਖਾਵੇ,
ਜਿਉਂਦੇ ਜੀਅ ਮੈਂ ਇੱਕ ਵਾਰੀ ਅਪਣਾ ਬਣਾਕੇ ਦੇਖ ਲਵਾਂ ਯਾਰ ਨੂੰ,
ਜਹਾਨ ਛੱਡ ਚੱਲਿਆ ਦੇ ਯਾਰ ਨਾਲ ਫੇਰ ਦੱਸ ਕੋਣ ਮੇਲ ਕਰਾਵੇ...

Muhabbat layi apna aap lutauna painda

ਮੁੱਹਬਤ ਨੂੰ ਪਾਉਣ ਲਈ ਅਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਏ,
ਸੱਜ਼ਣ ਦੀਆ ਬਾਹਾਂ ਚ ਸੌਣ ਲਈ ਲੰਮਾ ਤਾਪ ਹੰਢਾਉਣਾ ਪੈਂਦਾ ਏ,
ਲੋਕਾਂ ਦਾ ਕੀ ਲੋਕ ਤਾ ਆਸ਼ਿਕ ਜਾ ਪਾਗਲ ਕਹਿਕੇ ਨੇ ਸਾਰ ਦੇਂਦੇ,
ਇੱਕ ਪੈਰ ਕੰਢਿਆਂ ਤੇ ਦੂਜਾ ਵਰਦੀ ਅੱਗ ਤੇ ਟਿਕਾਉਣਾ ਪੈਂਦਾ ਏ,
ਜ਼ਿੰਦਗੀ ਚ ਮਸ਼ਹੂਰ ਹੋਣ ਲਈ ਲੋਕ ਬੋਚ ਬੋਚ ਕਦਮ ਟਿਕਾਉਂਦੇ,
ਮੁੱਹਬਤ ਚ ਬਦਨਾਮ ਹੋਣ ਲਈ ਵੀ ਜ਼ਿਗਰਾ ਬਣਾਉਣਾ ਪੈਂਦਾ ਏ,
ਇੰਨੇ ਨੇੜੇ ਵੀ ਨੀ ਦਰਵਾਜੇ ਸੱਚੀ ਮੁੱਹਬਤ ਦੇ ਸੱਚੇ ਆਸ਼ਕਾ ਲਈ,
ਆਖਰੀ ਸਾਹ ਤੱਕ ਰੱਬ ਵਾਂਗ ਸੱਜ਼ਣਾਂ ਦਾ ਨਾਂ ਧਿਆਉਣਾ ਪੈਂਦਾ ਏ,
ਫਿਕਰ ਨਾ ਕਰੀ ਕੀ ਕੌਲ ਆ ਤੇਰੇ ਕੀ ਮੁੱਹਬਤ ਵਿੱਚ ਗੁਆ ਬੈਠੇ,
“ਧਰਮ“ ਸੱਜ਼ਣਾਂ ਨੂੰ ਪਾਉਣ ਲਈ ਆਪਣਾ ਆਪ ਲੁਟਾਉਣਾ ਪੈਂਦਾ ਏ,

Oh Tabah Karde Gye Sanu

ਜਿੰਨਾਂ ਰੱਬ ਤੇ ਸੀ ਯਕੀਨ ਸਾਨੂੰ ਉਨਾਂ ਸਾਨੂੰ ਸਾਡੇ ਯਾਰ ਤੇ ਮਾਣ ਸੀ,
ਉਸ ਨਾਲ ਸੀ ਸਾਡੀ ਹਰ ਖੁਸ਼ੀ ਉਸ ਨਾਲ ਵੱਸਦਾ ਸਾਡਾ ਜਹਾਨ ਸੀ,
ਅਸੀਂ ਉਸ ਨੂੰ ਰੱਬ ਵਾਂਗਰਾਂ ਪੂਜਦੇ ਰਹੇ ਤੇ ਉਹ ਆਖਿਰ ਕੀ ਨਿਕਲੇ,
ਚੇਹਰਾ ਸੀ ਉਹਨਾਂ ਦਾ ਭੋਲਾ ਭਾਲਾ ਅੰਦਰੋ ਦਿਲ ਬੜਾ ਬੇਈਮਾਨ ਸੀ,
ਉਸਨੇ ਨਾ ਸਾਨੂੰ ਆਪਣਾ ਬਣਾਇਆ ਤੇ ਨਾ ਸਾਨੂੰ ਕਿਸੇ ਜੋਗਾ ਛੱਡਿਆ,
ਉਹ ਤਬਾਹ ਕਰਦੇ ਗਏ ਸਾਨੂੰ ਲੱਗਾ ਸਾਡੀ ਕਿਸਮਤ ਮੇਹਰਬਾਨ ਸੀ

Rabba Ardaas kran savere uth ke roz

ਦੋਨੇਂ ਹੱਥ ਜੋੜ ਕਰਾਂ ਅਰਦਾਸ ਰੱਬਾ ਸਵੇਰੇ ਉੱਠ ਰੋਜ਼ ਤੇਰਾ ਨਾਮ ਧਿਆਵਾਂ ਮੈਂ,
ਮਾਪਿਆਂ ਦੀ ਰਹਾਂ ਰੂਹ ਦੀ ਖੁਰਾਕ ਬਣਕੇ ਨਾ ਕਦੇ ਦਿਲ ਉਨਾਂ ਦਾ ਦੁਖਾਵਾਂ ਮੈਂ,
ਜੇ ਯਾਰ ਬਣਾ ਮੈਂ ਕਿਸੇ ਦਾ ਕਿੱਡਾ ਵਕਤ ਪੈਜੇ ਫੇਰ ਕਦੇ ਨਾ ਪਿੱਠ ਦਿਖਾਵਾਂ ਮੈਂ,
ਜੇ ਦਿਲ ਲਾਵਾਂ ਕਿਸੇ ਮਰਜਾਣੀ ਨਾਲ ਸਾਰੀ ਉਮਰ ਲੱਗੀਆ ਤੋਭ ਨਿਭਾਵਾਂ ਮੈਂ,
ਮਾੜਾ ਕਿਸੇ ਦਾ ਕਦੇ ਕਰਾਈ ਨਾ ਰੱਬਾ ਹਰ ਬੇਵੱਸ ਲਾਚਾਰ ਦੇ ਕੰਮ ਆਵਾਂ ਮੈਂ,
ਤੈਨੂੰ ਤੇ ਮੌਤ ਨੂੰ ਕਦੇ ਨਾ ਭੁੱਲਾਂ ਚਾਹੇ ਦੁਨੀਆਂ ਦੀ ਹਰ ਸ਼ੈਅ ਨੂੰ ਭੁੱਲ ਜਾਵਾਂ ਮੈਂ,
ਬੇਸ਼ੱਕ ਲੱਖ ਉਚਾਈਆਂ ਛੂ ਜਾਵਾਂ ਪਰ ਹਰ ਕਦਮ ਧਰਤੀ ਤੇ ਹੀ ਟਿਕਾਵਾਂ ਮੈਂ,
ਲਾਲਚ ਦੀ ਤੱਕੜੀ ਚ ਕਦੇ ਨਾ ਤੁਲਾਂ ਸੱਚ ਦੀ ਰਾਹ ਤੇ ਹੀ ਤੁਰਦਾ ਜਾਵਾਂ ਮੈਂ,
ਤੇਰੀ ਦਿੱਤੀ ਜਾਨ ਬੇਸ਼ੱਕ ਨਿਕਲਜੇ ਰੱਬਾ ਨਾ ਹੀ ਕਦੇ ਕੋਈ ਪਾਪ ਕਮਾਵਾਂ ਮੈਂ,
ਲਿਖਾਂ ਸੱਚ ਦੀ ਜ਼ੁਬਾਨੀ ਜਾ ਸੱਚੀ ਨਸੀਹਤ ਕੋਈ ਜਦੋਂ ਵੀ ਕਲਮ ਉਠਾਵਾਂ ਮੈਂ
ਲੋਕੀਂ ਕਹਿਣ ਦਿਲ ਦਾ ਬਾਦਸ਼ਾਹ ਸੀ, “ਧਰਮ” ਜਿਸ ਦਿਨ ਜਹਾਨੋਂ ਜਾਵਾਂ ਮੈਂ