Chad Ke Kise Nu Jaya Ni Karde
ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ,
ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ,
ਤੇਰੇ ਇੰਤਜ਼ਾਰ 'ਚ ਨਜ਼ਰਾਂ ਵਿਛਾਈਆਂ ਨੇ ਅਸੀਂ ਯਾਰਾ,
ਰਾਹ ਵਿੱਚ ਛੱਡ ਕੇ ਕਿਸੇ ਨੂੰ ਇੰਜ ਜਾਇਆ ਨੀ ਕਰਦੇ...
ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ,
ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ,
ਤੇਰੇ ਇੰਤਜ਼ਾਰ 'ਚ ਨਜ਼ਰਾਂ ਵਿਛਾਈਆਂ ਨੇ ਅਸੀਂ ਯਾਰਾ,
ਰਾਹ ਵਿੱਚ ਛੱਡ ਕੇ ਕਿਸੇ ਨੂੰ ਇੰਜ ਜਾਇਆ ਨੀ ਕਰਦੇ...
ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ,
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ...
ਤੈਨੂੰ ਆਪਣੇ ਸਾਹ ਵੇਚ ਕੇ ਵੀ ਸੱਜਣਾ ਪਾ ਲੈਂਦੇ,
ਜੇ ਜੱਗ ਤੇ ਕਿਤੇ ਲੱਗਦੀ ਹੁੰਦੀ ਸਾਹਾਂ ਦੀ ਮੰਡੀ,
ਤੇਰੀ ਮੁੱਹਬਤ ਨੂੰ ਜਾਂਦੇ ਸਾਰੇ ਰਾਹ ਖਰੀਦ ਲੈਂਦੇ,
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਰਾਹਾਂ ਦੀ ਮੰਡੀ,
ਤੇਰੇ ਸਾਰੇ ਗੁਨਾਹ ਅਸੀਂ ਆਪਣੇ ਨਾਮ ਕਰ ਲੈਂਦੇ,
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਗੁਨਾਹਾਂ ਦੀ ਮੰਡੀ...
ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ,
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ,
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇ ਨਾ ਜਾਨੇ ਕੀ ਸੀ ਮਜਬੂਰੀ,
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ
ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ,
ਹਵਾ ਮੁੱਹਬਤ ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ,
ਅੱਥਰੀ ਜਵਾਨੀ ਲੱਭਲੇ ਜਦੋਂ ਕੋਈ ਹਾਣ ਬਰਾਬਰ ਦਾ,
ਉਸਦੀ ਅੱਖ ਰਾਹਵਾਂ ਇਸ਼ਕ ਦੀਆਂ ਪੜ ਹੀ ਜਾਂਦੀ ਏ,
ਲੱਖ ਲੱਤਾਂ ਖਿੱਚੇ ਕੋਈ ਚਾਹੇ ਲੱਖ ਰਾਸਤਾ ਰੋਕੇ ਕੋਈ,
ਹੋਵੇ ਉੱਪਰ ਰੱਬ ਦਾ ਹੱਥ ਤਾਂ ਗੁੱਡੀ ਚੜ ਹੀ ਜਾਂਦੀ ਏ,
ਹਸੀਨ ਚਿਹਰਿਆਂ ਤੇ ਹਮੇਸ਼ਾ ਫਿਸਲੇ ਨਜ਼ਰ ਬੰਦੇ ਦੀ,
ਜੋ ਚੇਹਰਾ ਕਿਸਮਤ 'ਚ ਅੱਖ ਉਸ ਤੇ ਖੜ ਹੀ ਜਾਂਦੀ ਏ,
ਸ਼ਰਾਫਤ ਦਾ ਨਕਾਬ ਕਿੰਨਾਂ ਮਰਜ਼ੀ ਪਹਿਣ ਲਵੇ ਕੋਈ,
ਚੜਦੀ ਉਮਰੇ ਅੱਖ ਸੋਹਣਿਆਂ ਨਾਲ ਲੜ ਹੀ ਜਾਂਦੀ ਏ,
ਯਾਰੀ ਵਿੱਚ ਬੰਦਾ ਜਾਨ ਦੇਣ ਲਈ ਵੀ ਹੋ ਜਾਂਦਾ ਰਾਜੀ,
ਸ਼ਰੀਕਾਂ ਨਾਲ ਅਣਖਾਂ ਲਈ ਗਰਾਰੀ ਅੜ ਹੀ ਜਾਂਦੀ ਏ