ਜਦੋਂ ਦੇ ਵੱਖ ਹੋਏ ਆਪਾਂ ਤੂੰ ਜਦੋਂ ਦੀ ਖਿੱਚ ਦਿੱਤੀ ਲਕੀਰ ਨੀ,
ਰੂਹ ਤਾਂ ਉਸੇ ਦਿਨ ਮਰਗੀ ਸੀ ਲਾਸ਼ ਰਹਿ ਗਿਆ ਸ਼ਰੀਰ ਨੀ,
ਸਾਰੇ ਸੁਪਨੇ ਟੁੱਟ ਚਲੇ ਮੇਰੇ ਉਮੀਦਾਂ ਰਹਿ ਗਈਆਂ ਅਧੂਰੀਆਂ,
ਕਿਸਮਤ ਪੇਗੀ ਪੁੱਠੀ ਮੇਰੀ ਆਖਿਰ ਧੋਖਾ ਦੇਗੀ ਤਕਦੀਰ ਨੀ,
ਜਦੋ ਦਾ ਕੀਤਾ ਤੂੰ ਏ ਕਹਿਰ ਸਾਡੇ ਨਾਲ ਪੱਲੇ ਕੱਖ ਨਾ ਰਿਹਾ,
ਤੇਰੇ ਦਰਦ ਸਾਡੀ ਝੋਲੀ ਅਸੀਂ ਹੋ ਚੱਲੇ ਰਾਹ ਜਾਂਦੇ ਫਕੀਰ ਨੀ...
Punjabi Sad Status
ਮੁੱਦਤ ਹੋ ਗਈ ਕਦੇ ਹੋਈ ਨਾ ਮੁਲਾਕਾਤ ਮੇਰੇ ਦੋਸਤਾ,
ਬੜੀ ਮੁਸ਼ਕਿਲ ਲੰਘਦੀ ਸਾਡੀ ਹਰ ਰਾਤ ਮੇਰੇ ਦੋਸਤਾ,
ਕੋਈ ਮੋਮ ਬਣ ਜਾਂਦਾ ਤੇ ਕੋਈ ਬਣ ਜਾਂਦਾ ਪੱਥਰ ਦਿਲ,
ਸ਼ਾਇਦ ਆਪਣੀ ਆਪਣੀ ਹੁੰਦੀ ਏ ਔਕਾਤ ਮੇਰੇ ਦੋਸਤਾ,
ਮੈ ਗਲਤ ਸੀ ਜਾ ਤੂੰ ਗਲਤ ਸੀ ਜੋ ਵਿੱਛੜ ਗਏ ਆਪਾਂ,
ਫੇਰ ਕਦੇ ਤਾਂ ਹੋਵੇ ਪਿਆਰ ਦੀ ਸ਼ੁਰੂਆਤ ਮੇਰੇ ਦੋਸਤਾ,
ਤੂੰ ਆਪ ਕਹਿੰਦਾ ਸੀ ਕਿ ਕਦੇ ਨਾਂ ਬਦਲਾਂਗੇ ਆਪਾਂ ਦੋਵੇਂ,
ਪਰ ਮੈਨੂੰ ਲਗਦਾ ਬਦਲ ਗਏ ਨੇ ਹਾਲਾਤ ਮੇਰੇ ਦੋਸਤਾ...
Punjabi Sad Status
ਸੱਚੀਆਂ ਮੁੱਹਬਤਾਂ ਪਾ ਕੇ ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
ਸਾਡੀ ਭੁੱਲ ਚੁੱਕ ਵੀ ਉਨਾਂ ਨੂੰ ਜ਼ੁਰਮ ਲੱਗਦੀ,
ਖੁਦ ਗੁਨਾਹ ਕਰਕੇ ਵੀ ਪਰਦੇ ਪਾਂਵਦੇ ਨੇ ਲੋਕ,
ਅੱਥਰੂਆਂ ਦਾ ਖਾਰਾ ਪਾਣੀ ਭੋਰਾ ਵੀ ਨਾ ਛਲਕਦਾ,
ਹਾਸਿਆਂ ਨੂੰ ਇੰਝ ਬੁਲਾਂ ਤੇ ਬਚਾ ਕੇ ਧਰਦੇ ਨੇ ਲੋਕ,
ਜਦੋਂ ਕਿਸੇ ਨੇ ਰੁੱਖਾਂ ਵਾਂਗ ਛਾਂਗਦੇ ਦੇਖਿਆ ਮੈਨੁੰ,
ਮੈ ਹੱਸ ਕੇ ਕਿਹਾ ਮੇਰੇ ਆਪਣੇ ਘਰ ਦੇ ਨੇ ਲੋਕ,
ਪਿਆਰ ਮੁੱਹਬਤ ਤਾਂ ਸਭ ਰੱਬ ਦੀਆਂ ਦਾਤਾਂ ਨੇ,
ਫੇਰ ਇੱਥੇ ਵਫਾ ਨਿਭਾਉਂਦੇ ਕਿਉਂ ਡਰਦੇ ਨੇ ਲੋਕ??? :(
Punjabi Sad Status
ਇਤਿਹਾਸ ਗਵਾਹ ਹੈ ਫਕੀਰ ਵੀ ਤਲਵਾਰ ਚੁੱਕ ਲੇਂਦੈ ਨੇ,
ਜਦ ਪੈਰ ਥੱਲੇ ਪੂੰਛ ਆ ਜੇ ਸੱਪ ਵੀ ਫਨ ਚੁੱਕ ਲੈਂਦੇ ਨੇ,
ਸਾਡੀ ਸ਼ਰੀਫਾਂ ਦੀ ਸ਼ਰਾਫਤ ਨੂੰ ਐਵੇਂ ਨਾ ਸਮਝੀ ਵੈਰੀਆ,
ਜਦ ਸ਼ਰੀਫ ਸ਼ਰਾਫਤ ਭੁੱਲ ਜੇ ਤਾਂ ਆਫਤ ਚੁੱਕ ਲੈਂਦੇ ਨੇ...
Punjabi Status
ਇੰਨੀਆਂ ਗੂੜ੍ਹੀਆਂ ਪਰੀਤਾਂ ਨਾ ਪਾ ਦਿਲਾ ਤੈਥੋਂ ਮੁੱਹਬਤਾਂ ਨਿਭਾਈਆਂ ਨਹੀਓਂ ਜਾਣੀਆਂ,
ਨਾ ਲੀਕਾਂ ਵਾਹ ਤੂੰ ਦਿਲ ਦੀ ਹਰ ਦੀਵਾਰ ਤੇ, ਤੈਥੋਂ ਇਹ ਮਿਟਾਈਆਂ ਨਹੀਓਂ ਜਾਣੀਆਂ,
ਜਿਨਾਂ ਰਾਹਾਂ ਤੇ ਚੱਲ ਪਿਆ ਤੂੰ ਕਿਸੇ ਨੂੰ ਅਪਣੀ ਜ਼ਿੰਦਗੀ ਦਾ ਹਮਸਫਰ ਬਨਾਉਣ ਲਈ,
ਛੁਟ ਜਾਣਾ ਕਿਸੇ ਮੌੜ ਤੇ ਸਾਥ, ਮੁੜਦੇ ਤੈਥੋਂ ਕੱਲਿਆਂ ਰਾਹਾਂ ਮੁਕਾਈਆਂ ਨਹੀਓਂ ਜਾਣੀਆਂ,
ਮੰਨਿਆ ਪਿਆਰ ਵਿੱਚ ਲੰਘਦੇ ਦਿਨ ਤੇਰੇ ਬੜੇ ਰੰਗੀਨ, ਰੋਜ਼ ਲੁੱਟਦਾ ਮੌਜ ਬਹਾਰਾਂ ਤੂੰ,
ਪਰ ਇਨਾਂ ਯਾਦਾਂ ਦੀ ਕੰਢੇਦਾਰ ਚਾਦਰ ਤੇ ਸੋ ਕੇ ਤੈਥੋਂ ਰਾਤਾਂ ਲੰਘਾਈਆਂ ਨਹੀਓਂ ਜਾਣੀਆਂ
Punjabi Sad Status