ਹਨੇਰੀ ਆਣ ਤੇ ਜਿਵੇਂ ਪੱਤਾ ਪੇੜ ਤੋਂ ਵੱਖ ਹੋ ਜਾਂਦਾ
ਉਦਾਂ ਹੀ ਮੈਂ ਮੇਰੀ ਜਾਨ ਤੋਂ ਵੱਖ ਹੋ ਗਿਆ
ਦਿਨ ਚੜ੍ਹਨ ਤੇ ਜਿਵੇਂ ਤਾਰੇ ਕੀਤੇ ਖੋ ਜਾਂਦੇ
ਉਦਾਂ ਹੀ ਮੈਂ ਇਸ ਦੁਨਿਆ ਚ ਕਿਤੇ ਖੋ ਗਿਆ
ਰਾਤਾਂ ਨੂੰ ਤੇਰਾ ਚੇਤਾ ਮੈਨੂੰ ਵੱਡ ਵੱਡ ਖਾ ਜਾਂਦਾ
ਮੈਂ ਦੁੱਖ ਦਿਲ ਚ ਤੇ ਹੰਜੂ ਅੱਖਾਂ ਚ ਲੈ ਕੇ ਸੋਂ ਗਿਆ...
Punjabi Sad Status
ਕੁਝ ਮਜਬੂਰੀਆਂ ਤੇਰੀਆਂ ਵੀ ਨੇ ਤੇ ਮੇਰੀਆਂ ਵੀ ਪਰ
ਦਿਲ ਹਲੇ ਵੀ ਤੇਰੇ ਨਾਲ ਗੱਲ ਕਰਨ ਦੀ ਤਮੰਨਾ ਰੱਖਦਾ
ਦੁੱਖ ਤੈਨੂੰ ਵੀ ਆਏ ਨੇ ਸਹਿ ਰਿਹਾ ਮੈਂ ਵੀ ਪਰ
ਦਿਲ ਹਲੇ ਵੀ ਦੁੱਖ ਸਾਂਝੇ ਕਰਨ ਦੀ ਤਮੰਨਾ ਰੱਖਦਾ
ਤੂੰ ਦਿਲ ਵਿਚ ਵਸੀ ਏਂ ਤੂੰ ਮੇਰੇ ਬੁੱਲਾਂ ਦੀ ਹਸੀ ਏ
ਬੱਸ ਇੱਕ ਤੂੰ ਹੀ ਆਪਣੇ ਵਰਗੀ ਬਾਕੀ ਸਭ ਬੇਗਾਨਾ ਲਗਦਾ...
Punjabi Sad Status
ਮੇਰੇ ਦਿਲ ਵਿਚ ਇੱਕ ਤੂੰ ਹੀ ਏਂ,,
ਤਾਹੀਓਂ ਧੜਕਨ ਤੇਰਾ ਨਾਂ ਲੈਂਦੀ ਏ
ਮੇਰੀ ਅੱਖ ਵਿਚ ਤੇਰੀ ਹੀ ਝਲਕ ਏ...
ਤੇਰੀ ਯਾਦ ਆਣ ਤੇ ਅੱਖ ਮੇਰੀ ਵਹਿੰਦੀ ਏ
ਦਿਨੋ ਦਿਨ ਜੁਦਾਈ ਵਿਚ ਮੈ ਮਰਦਾ ਰਹਿਣਾ
ਬੱਸ ਤੈਨੂੰ ਦੇਖ ਕੇ ਹੀ ਕਾਲਜੇ ਠੰਡ ਪੈਂਦੀ ਏ...
Punjabi Sad Status
ਇਕ ਤੇਰੇ ਕਰਕੇ ਹੀ ਮੈ ਲਿਖ ਸਕਦਾ
ਮੇਰੇ ਲਿਖਣ ਦੀ ਤੂ ਹੀ ਵਜਾ ਹੈ
ਤੇਰੇ ਬਿਨਾ ਜੀ ਕੇ ਵੀ ਕੀ ਫਾਇਦਾ
ਤੇਰੇ ਨਾਲ ਹੀ ਜਿਉਣ ਦਾ ਮਜਾ ਹੈ
ਕੋਈ ਮੈਨੂੰ ਏਹੋ ਜਿਹਾ ਤੂੰ ਗੁਨਾਹ ਦੱਸ
ਜਿਸਦੀ ਬੱਸ ਤੂੰ ਹੀ ਇੱਕ ਸਜਾ ਹੈ...
Punjabi Sad Status
ਕਦੇ ਸਾਰੀ ਸਾਰੀ ਰਾਤ ਜਾਗਦੀ ਹੁੰਦੀ ਸੀ
ਤੇਰੇ ਨਾਲ ਗੱਲ ਕਰਨੀ ਏ ਕਹਿੰਦੀ ਹੁੰਦੀ ਸੀ
ਅੱਜ ਭਾਵੇਂ ਮੈਨੂੰ ਦੇਖ ਪਿੱਛੇ ਮੁੜ ਜਾਨੀ ਏਂ,
ਕਦੇ ਮੇਰੇ ਵੱਲ ਲਗਾਤਾਰ ਤੱਕਦੀ ਹੁੰਦੀ ਸੀ...
ਏਨਾ ਹੀ ਬਥੇਰਾ ਮੈ ਕਦੇ ਉਹਨੂੰ ਚੰਗਾ ਲਗਦਾ ਸੀ,
ਕਦੇ ਉਹ ਮੈਨੂੰ ਜਾਨੋਂ ਵੱਧ ਚਾਹੁੰਦੀ ਹੁੰਦੀ ਸੀ...
Punjabi Sad Status