ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
ਆਸਕਾਂ ਨੂੰ ਜੋ ਕਰਾਰ ਦਿੰਦੇ ਮਾਸੂਕਾਂ ਦੇ ਉਨਾਂ ਮੁਖਾਂ ਨੂੰ ਸਲਾਮਤ ਰੱਖੀਂ
ਘਰ ਦੀ ਜੋ ਰੌਣਕ ਹੁੰਦੇ ਖੁਸ ਰੱਖੀ ਉਨਾਂ ਰੱਬ ਵਰਗੇ ਮਾਪਿਆਂ ਨੂੰ
ਸਾਂਝ ਦਾ ਜੋ ਧੁਰਾ ਹੁੰਦੇ ਮਜਬੂਤ ਕਰੀ ਉਨਾਂ ਰਿਸ਼ਤੇ ਨਾਤਿਆਂ ਨੂੰ
ਧੀਆਂ ਨੂੰ ਜੋ ਜਨਮ ਦੇਂਦੀਆਂ ਉਨਾਂ ਕੁਖਾਂ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ.......
ਕੋਈ ਆਂਚ ਨਾ ਆਵੇ ਸੱਜਣ ਦੇ ਘਰ ਜਾਂਦੀਆ ਰਾਹਵਾਂ ਨੂੰ
ਕੋਈ ਥਕਾਨ ਨਾ ਹੋਵੇ ਸੱਜਣ ਉਡੀਕਦੀਆਂ ਬਾਹਵਾਂ ਨੂੰ
ਪਿਆਰ ਚ ਕੀਤੇ ਕਸਮਾਂ ਵਾਦੇ, ਸੁੱਖੀਆਂ ਸੁਖਾਂ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ.......
ਦੋ ਵਕਤ ਦੀ ਰੋਟੀ ਜਰੂਰ ਮਿਲੇ, ਭੁਖਾ ਕਿਸੇ ਨੂੰ ਸਲਾਈ ਨਾ
ਖੁਸ਼ੀ ਮਿਲੇ ਨਾ ਮਿਲੇ ਪਰ ਮੇਰੇਆ ਰੱਬਾ ਕਿਸੇ ਨੂੰ ਰੁਲਾਈ ਨਾ
ਆਪ ਭੁੱਖੇ ਰਹਿਕੇ ਕਿਸੇ ਨੂੰ ਰਜਾਉਣ ਉਨਾਂ ਭੁਖਾ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ......
ਮਾਪਿਆਂ ਨੂੰ ਜੋ ਰੱਬ ਮੰਨਦੇ ਜਿਉਂਦੇ ਰੱਖੀ ਉਨਾਂ ਸਾਰੇ ਧੀ ਪੁੱਤਾਂ ਨੂੰ
ਧਿਆਨ ਚ ਰੱਖੀ ਸਰਦਾਰੀ ਲਈ ਪੱਗ ਨੂੰ ਇੱਜ਼ਤ ਲਈ ਦੋ ਗੁਤਾਂ ਨੂੰ
ਜਿੰਦਗੀ ਦੀ ਕਿਮਤੀ ਸੋਗਾਤ ਬਚਪਨ ਰੁਤਾਂ ਨੂੰ ਸਲਾਮਤ ਰੱਖੀਂ.....
ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
ਆਸਕਾਂ ਨੂੰ ਜੋ ਕਰਾਰ ਦਿੰਦੇ ਮਾਸੂਕਾਂ ਦੇ ਉਨਾਂ ਮੁਖਾਂ ਨੂੰ ਸਲਾਮਤ ਰੱਖੀਂ
Punjabi Status
ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ
ਇੱਕ ਅੱਧੀ ਨਹੀ, ਬਿਗੜੀਆਂ ਸਾਰੀਆਂ ਦਾ ਕੀ ਕਰੀਏ
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ.....
..............................................
ਜਣੇ ਖਣੇ ਨਾਲ ਇਸ਼ਕ ਲੜਾਉਦੀਆਂ ਨੇ ਏ,
ਦਿਨ ਰਾਤ ਛੱਲੇ ਮੁੰਦੀਆਂ ਵਟਾਉਦੀਆਂ ਨੇ ਏ,
ਮਾਪਿਆਂ ਦੀ ਇੱਜਤ ਮਿੱਟੀ ਮਿਲਾਉਦੀਆਂ ਨੇ ਏ,
ਦਿਨੋ ਦਿਨ ਜਾਂਦੀਆ ਕੱਪੜੇ ਘਟਾਉਦੀਆਂ ਨੇ ਏ,
ਸਿਰੋ ਚੁੰਨੀਆਂ ਉਤਾਰੀਆਂ ਦਾ ਕੀ ਕਰੀਏ......
ਰੱਬਾ ਤੇਰੀਆਂ ਇਹਨਾਂ ਨਾਰੀਆਂ ਦਾ ਕੀ ਕਰੀਏ
..............................................
ਸੰਗ ਸ਼ਰਮ ਇਹਨਾਂ ਨੇ ਲਾਹਤੀ ਓਏ ਰੱਬਾ,
ਔਰਤ ਨਾਂ ਦੀ ਇੱਜਤ ਘਟਾਤੀ ਓਏ ਰੱਬਾ,
ਖਾਨਦਾਨੀ ਇੱਜਤ ਮਿੱਟੀ ਮਿਲਾਤੀ ਓਏ ਰੱਬਾ,
ਭਾਈਆਂ ਨੂੰ ਬਿਪਤਾਂ ਪਾਤੀ ਓਏ ਰੱਬਾ,
ਮੁੰਡਿਆਂ ਨਾਲ ਇਨਾਂ ਦੀਆਂ ਯਾਰੀਆਂ ਦਾ ਕੀ ਕਰੀਏ
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ....
................................................
ਰੀਤੀ ਰਿਵਾਜਾਂ ਨੂੰ ਭੁੱਲਗੀ, ਫ਼ੈਸਨਾਂ ਨੇ ਏਹਦੀ ਮੱਤ ਮਾਰਤੀ
ਪੱਛਮੀ ਸਭਿੱਅਤਾ ਅਪਣਾਲੀ, ਪੰਜਾਬੀ ਕਲਚਰ ਨੂੰ ਲੱਤ ਮਾਰਤੀ
ਕੁਝ ਪਲਾਂ ਦੇ ਸਵਾਦ ਲਈ ਇਹਨੇ ਅਪਣੀ ਪੱਤ ਮਾਰਤੀ
ਅੱਗ ਲੱਗੀ ਜਵਾਨੀ ਲਈ ਸਰਮ ਹੈਯਾ ਝੱਟ ਮਾਰਤੀ
ਦਿਨ ਦਿਹਾੜੇ ਭੱਜੀਆਂ, ਮਾਰ ਉਡਾਰੀਆਂ ਦਾ ਕੀ ਕਰੀਏ....
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ....
...............................................
ਰੱਬਾ ਤੂੰ ਹੀ ਕਰਮ ਕਰ, ਸਮਝਾ ਇਨਾਂ ਨੂੰ ਆ ਕੇ,
ਤਨ ਢਕਵੇ ਕੱਪੜੇ ਪਾਓ, ਸਿਰ ਰੱਖੋ ਲੁਕਾ ਕੇ
ਗਈ ਇੱਜਤ ਨਹੀ ਮੁੜਦੀ ਗੈਰਾਂ ਹੱਥ ਜਾ ਕੇ,
ਇੱਜਤਦਾਰ ਕੁੜੀਓ ਰੱਖੋ ਘਰਾਂ ਦੀ ਇੱਜਤ ਬਣਾ ਕੇ
ਤੁਹਾਡੇ ਕਰਕੇ ਪੇਟ ਚ ਮਾਰੀਆਂ ਦਾ ਕੀ ਕਰੀਏ,
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ...
...............................................
ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ
ਇੱਕ ਅੱਧੀ ਨਹੀ , ਬਿਗੜੀਆਂ ਸਾਰੀਆਂ ਦਾ ਕੀ ਕਰੀਏ
ਰੱਬਾ ਤੇਰੀਆਂ ਇਹਨਾਂ ਨਾਰੀਆਂ ਦਾ ਕੀ ਕਰੀਏ.....
Punjabi Status
ਗਰਮੀ 'ਚ ਸਰਦ ਤੇ ਸਰਦੀ 'ਚ ਗਰਮ ਲਿਖਦਾਂ ਹਾਂ,
ਸੱਚੀ ਆਖਾਂ ਹੋ ਕੇ ਬੜਾ ਹੀ ਬੇਦਰਦ ਲਿਖਦਾਂ ਹਾਂ,
ਆਪਣੇ ਹਰ ਇੱਕ ਲਫਜ਼ ਨਾਲ ਹੋਰ ਕੁਝ ਵੀ ਨਹੀਂ,
ਤੇਰਾ ਦਿੱਤਾ ਹੋਇਆ ਹਰ ਇੱਕ ਦਰਦ ਲਿਖਦਾ ਹਾਂ,
ਸ਼ਾਮ ਨੂੰ ਮਿਟਾਵਾਂ ਤੇ ਸੁਬਹ ਫੇਰ ਪੈ ਜਾਂਦੀ ਦਿਲ ਤੇ,
ਤੇਰੀਆਂ ਯਾਦਾਂ ਦੀ ਉਹ ਬੇਸ਼ੁਮਾਰ ਗਰਦ ਲਿਖਦਾਂ ਹਾਂ... :(
Punjabi Sad Status
ਦੇ ਕੇ ਸਾਨੂੰ ਜ਼ਖਮ ਹਜਾਰਾਂ ਉਨਾਂ ਤੇ ਮਲਹਮ ਲਗਾਉਣਾਂ ਭੁੱਲ ਗਏ,
ਦੇ ਕੇ ਸਾਨੂੰ ਹਿਜ਼ਰਾ ਦੇ ਦਾਗ ਜਾਂਦੇ ਉਨਾਂ ਨੂੰ ਮਿਟਾਉਣਾਂ ਭੁੱਲ ਗਏ,
ਨਾ ਸ਼ੁਰੂਆਤ ਤੇ ਹਾਂ ਅਸੀਂ ਨਾ ਹੀ ਅਖੀਰ ਤੇ ਮੰਜਿਲ ਏ ਇਸ਼ਕ 'ਚ,
ਛੱਡ ਅੱਧ-ਵਿਚਕਾਰ ਉਹ ਸਾਨੂੰ ਆਪਣੇ ਨਾਲ ਲਿਜਾਣਾਂ ਭੁੱਲ ਗਏ,
ਨਾ ਜਿਂਉਦਿਆਂ 'ਚ ਹਾ ਅਸੀਂ ਨਾ ਹੀ ਗਿਣਤੀ ਸਾਡੀ ਮੁਰਦਿਆਂ 'ਚ,
ਪਹੁੰਚਾ ਕੇ ਸਾਨੂੰ ਸਮਸ਼ਾਨ ਯਾਰੋ ਅਖੀਰ ਅੱਗ ਲਗਾਉਣਾਂ ਭੁੱਲ ਗਏ... :(
Punjabi Sad Status
ਆਸ਼ਿਕ ਮਰ ਜਾਂਦਾ ਮੇਰੇ ਅੰਦਰ ਦਾ ਇੱਕ ਇਨਸਾਨ ਤਾਂ ਰਹਿ ਜਾਂਦਾ,
ਜੇ ਨਾ ਕਰਦਾ ਇਸ਼ਕ ਬਾਕੀ ਜਿੰਦਗੀ ਦਾ ਮਹਿਮਾਨ ਤਾਂ ਰਹਿ ਜਾਂਦਾ
ਪਹਿਲਾਂ ਆਪਣਾ ਬਣਾਇਆ ਦਿਲ 'ਚ ਵਸਾਇਆ ਫਿਰ ਦਿਲੋ ਕੱਢਿਆਂ,
ਜੇ ਨਾ ਕਰਦੇ ਇੰਝ ਸਾਡੇ ਨਾਲ ਵਸਦਾ ਸਾਡਾ ਜਹਾਨ ਤਾਂ ਰਹਿ ਜਾਂਦਾ...
ਜਿਉਂਦਾ ਲਾਸ਼ ਬਣ ਚੱਲਿਆ ਮੈ ਉਸ ਦੇ ਦਿੱਤੇ ਗਮਾਂ ਦੀ ਅੱਗ ਵਿੱਚ,
ਕਾਸ਼ ਮੈਨੂੰ ਵੀ ਉਡੀਕਦਾ ਕੋਈ ਰੱਬਾ ਇੱਕ ਸ਼ਮਸ਼ਾਨ ਤਾਂ ਰਹਿ ਜਾਂਦਾ... :(
Punjabi Sad Status