Rohit Mittal

141
Total Status

Rabba hun tan mila de

ਤੇਰੇ ਤੋ ਬਿਨਾ ਜ਼ਿੰਦਗੀ ਵਿਚ ਹਨੇਰਾ ਹੋ ਗਿਆ
ਇੰਜ ਲਗਦਾ ਸਾਰੀ ਦੁਨੀਆ ਦਾ ਦੁੱਖ ਮੇਰਾ ਹੋ ਗਿਆ
ਰੱਬਾ ਤੂੰ ਕਿਉਂ ਨੀ ਮੰਨਦਾ ਹੁਣ ਤਾਂ ਮਿਲਾ ਦੇ
ਉਹਦੇ ਨਾਲ ਗੱਲ ਕਰੀ ਨੂੰ ਵੀ ਵੱਖ ਬਥੇਰਾ ਹੋ ਗਿਆ...

Tere bina sadi kahdi holi

ਕਈ ਨੱਚੇ ਸੀ ਬੁਲਾ ਕੇ ਢੋਲੀ
ਕਈਆਂ ਨੇ ਉਦੋਂ ਬੋਤਲ ਸੀ ਖੋਲੀ
ਮੇਰੇ ਤੋ ਨਾ ਕੁਝ ਹੋ ਸਕਿਆ
ਤੇਰੀ ਯਾਦਾਂ ਦੀ ਕਿਤਾਬ ਸੀ ਫਰੋਲੀ
ਓਦਣ ਹੰਜੂ ਨਾ ਮੈ ਰੋਕ ਸਕਿਆ
ਨੀ ਤੇਰੇ ਤੋਂ ਬਿਨਾ ਸਾਡੀ ਕਾਹਦੀ ਸੀ ਹੋਲੀ...

Yaari da vaasta de ke

ਯਾਰ ਮੇਰੇ ਯਾਰੀ ਦਾ ਵਾਸਤਾ ਦੇ ਕੇ
ਮੇਰੇ ਦੁੱਖ ਨਿੱਤ ਪੁੱਛਦੇ ਨੇ...
ਤੈਨੂੰ ਯਾਦ ਕਰਦਾ ਮੈਂ ਸਾਰਾ ਦਿਨ
ਉਹ ਐਦਾਂ ਰਹਿੰਦੇ ਸੋਚਦੇ ਨੇ
ਹੁਣ ਤੂੰ ਹੀ ਦੱਸ ਉਹਨਾਂ ਨੂੰ ਕੀ ਕਹਾਂ?
ਮੈਨੂੰ ਦੁਖੀ ਦੇਖ ਆਪ ਦੁਖੀ ਹੋ ਜਾਂਦੇ ਨੇ
ਕਿਉਂਕਿ ਉਹ ਆਪਣੇ ਨਾਲੋਂ ਵੀ
ਵੱਧ ਮੈਨੂੰ ਆਪਣਾ ਮੰਨਦੇ ਨੇ...

Dunia ton mukh mod lia

ਹੁਣ ਨਾ ਕਿਸੇ ਨਾਲ ਬੋਲਦਾ ਚਾਲਦਾ
ਇੱਕ ਤੇਰੇ ਕਰਕੇ ਦੁਨੀਆ ਤੋਂ ਮੁਖ ਮੋੜ ਲਿਆ ਏ
ਬਾਕੀ ਸਭ ਰਿਸ਼ਤੇ ਨਾਤੇ ਭੁਲਾ ਕੇ
ਆਹ #ਦਿਲ ਵਾਲਾ ਰਿਸ਼ਤਾ ਤੇਰੇ ਨਾਲ ਜੋੜ ਲਿਆ ਏ
ਨੀਂ ਤੈਨੂੰ ਰੋਂਦਾ ਹੋਇਆ ਨੀ ਮੈਂ ਦੇਖ ਸਕਦਾ
ਬਸ ਤੈਨੂੰ ਖੁਸ਼ ਦੇਖਣ ਵਾਸਤੇ ਦਿਲ ਆਪਣਾ ਤੋੜ ਲਿਆ ਏ...

Oh Vakh Mere Ton Ho Gai

ਪਤਾ ਨੀ ਕਿੱਥੇ ਗਈ ਮੈਨੂੰ ਜਾਨੋ ਵੱਧ ਪਿਆਰਾ ਕਹਿਣ ਵਾਲੀ
ਵੱਖ ਮੇਰੇ ਤੋਂ ਹੋ ਗਈ ਦਿਲ ਮੇਰੇ ਵਿਚ ਰਹਿਣ ਵਾਲੀ
ਖੋਰੇ ਉਹ ਆਪਣਾ ਧਿਆਨ ਰੱਖਦੀ ਹੋਊਗੀ ਜਾ ਨਹੀਂ
ਪਤਾ ਨਹੀ ਕਿਵੇਂ ਹੋਵੇਗੀ ਮੈਨੂੰ ਸੁਖੀ ਰੱਖਣ ਵਾਲੀ...