ਮਾਫ਼ ਕਰੀਂ ਜੇ ਤੈਨੂੰ ਮੇਰੇ ਕਰਕੇ
ਲੋਕਾਂ ਦੇ ਤਾਨੇ ਸੁਨਣੇ ਪਏ ਹੋਣ
ਮਾਫ਼ ਕਰੀਂ ਜੇ ਤੈਨੂੰ ਮੇਰੇ ਕਰਕੇ
ਆਪਣੇ ਹੰਜੂ ਵਹਾਣੇ ਪਏ ਹੋਣ
ਮਾਫ਼ ਕਰੀਂ ਜੇ ਤੈਨੂੰ ਮੇਰੇ ਕਰਕੇ
ਦੁੱਖ ਦਿਲ ਤੇ ਸਹਿਣੇ ਪਏ ਹੋਣ.
ਨੀ ਮੈਂ ਅਨਜਾਣ ਹਾਂ ਤੇਰੀ ਮਜਬੂਰੀਆਂ ਤੋਂ
ਮਾਫ਼ ਕਰੀਂ ਜੇ ਬੋਲ ਮੇਰੇ
ਦਿਲ ਤੇਰੇ ਨੂੰ ਤਕਲੀਫ਼ ਦੇ ਗਏ ਹੋਣ ... :(
Punjabi Sad Status
ਤੇਰੇ ਨਾਲੋਂ ਤਾਂ ਤੇਰੀਆਂ ਯਾਦਾਂ ਚੰਗੀਆਂ ਨੇ,
ਜੋ ਰਾਤਾਂ ਨੂੰ ਮੇਰੇ ਨਾਲ ਤਾਂ ਰਹਿੰਦੀਆਂ ਨੇ
ਤੂੰ ਤਾਂ ਮੇਰੇ ਨਾਲ ਭੋਰਾ ਵੀ ਬੋਲਦੀ ਨੀ
ਯਾਦਾਂ ਤੇਰੀਆਂ ਕੁਝ ਤਾਂ ਕਹਿੰਦਿਆਂ ਨੇ
ਤੂੰ ਕੀ ਕਮਲੀਏ ਮੇਰਾ ਹਾਲ ਜਾਣੇ ?
ਅੱਖਾਂ ਮੇਰੀਆਂ ਬਣ ਕੇ ਦਰਿਆ ਵਹਿੰਦੀਆਂ ਨੇ...
Punjabi Sad Status
ਤੇਰੇ ਬਿਨਾ ਜੀ ਲਊਂਗਾ ਕਹਿਣਾ ਸੌਖਾ ਏ,
ਨੀ ਏਸ ਜੱਗ ਤੇ ਤੇਰੇ ਬਿਨਾ ਰਹਿਣਾ ਔਖਾ ਏ
ਅੱਖ ਵਿਚ ਨਿੱਤ ਹੰਜੂ ਲੈ ਆਉਣਾ ਸੌਖਾ ਏ
ਲੋਕਾਂ ਸਾਹਮਣੇ ਹੰਝੂ ਲੁਕਾਉਣ ਔਖਾ ਏ
ਕਿਸੀ ਵੀ ਪੀੜ ਦਾ ਦਰਦ ਸਹਿਣਾ ਸੌਖਾ ਏ
ਜੁਦਾਈ ਦੀ ਪੀੜ ਸਹਿੰਦੇ ਰਹਿਣਾ ਔਖਾ ਏ...
Punjabi Sad Status
ਉਹਦੇ ਕਰਕੇ ਆਪਣਾ ਨਰਮ ਮੈਂ ਸੁਭਾਹ ਕੀਤਾ
ਉਹਦੇ ਕਰਕੇ ਦੁਨਿਆ ਤੋਂ ਵੱਖ ਮੈ ਰਾਹ ਕੀਤਾ
ਉਹਦੇ ਕਰਕੇ ਹੀ ਹਰ ਪਲ ਸੌਖਾ ਮੈ ਸਾਹ ਲੀਤਾ
ਫੇਰ ਰੱਬਾ ਕਿਉਂ ਤੂੰ ਸਜ਼ਾ ਦੇ ਰਿਹੈਂ
ਕੀ ਪਿਆਰ ਕਰਕੇ ਕੋਈ ਮੈ ਗੁਨਾਹ ਕੀਤਾ ?
Punjabi Sad Status
ਰੱਬਾ ਕਿੰਨਾ ਕੁ ਮੈ ਹੋਰ ਰੋਊਂਗਾ
ਕਿੰਨੀ ਦੇਰ ਯਾਰ ਤੋਂ ਦੂਰ ਰਹੂੰਗਾ
ਉਹਦੇ ਬਿਨਾ ਸਾਹ ਲੈਣਾ ਔਖਾ ਹੈ
ਆਹੀ ਗੱਲ ਕਿੰਨੀ ਕੁ ਵਾਰ ਹੋਰ ਕਹੂੰਗਾ
ਉਹਦੀ ਯਾਦਾਂ ਨਾਲ ਕਿੰਨਾ ਕੁ ਹੋਰ ਜਿਊਂਦਾ ਰਹੂੰਗਾ
Punjabi Sad Status