Rohit Mittal

141
Total Status

Tu saahan naalo jaruri

ਸ਼ੀਸ਼ੇ ਵਿਚ ਦੇਖਣਾ ਛੱਡ ਤਾ ਸੀ
ਖੁਦ ਨੂੰ ਤੇਰੇ ਵਿਚ ਦੇਖਣ ਲੱਗ ਪਿਆ ਸੀ
ਵੱਖਰੀ ਗੱਲ ਹੈ ਤੈਨੂੰ ਪੜ੍ਹਨ ਦਾ ਮੌਕਾ ਨਾ ਮਿਲਿਆ
ਤੇਰੇ ਵਾਸਤੇ ਰੋਜ਼ ਖ਼ਤ ਲਿਖਣ ਲੱਗ ਪਿਆ ਸੀ
ਤੂੰ ਤਾਂ ਸਾਹਾਂ ਨਾਲੋਂ ਵੀ ਜਰੂਰੀ ਹੋ ਗਈ ਸੀ
ਤਾਂਹੀਓਂ ਬੁੱਲਾਂ ਤੇ ਨਾਂ ਤੇਰਾ ਰੱਖਣ ਲੱਗ ਪਿਆ ਸੀ...

Main Sabh Kuch Haar Gya

ਕੁਝ ਨਾ ਰਿਹਾ ਮੇਰੇ ਪੱਲੇ
ਸਭ ਕੁਝ ਮੈ ਹਾਰ ਗਿਆ...
ਖੋਰੇ ਕੀ ਹੋਇਆ ਕੀ ਨਹੀ
ਵਖਤ ਮੇਰੇ ਤੇ ਕਰ ਵਾਰ ਗਿਆ
ਰੱਬ ਨੂ ਆਪਣਾ ਮੰਨਦਾ ਸੀ
ਉਹੀ ਰੱਬ ਮੈਨੂੰ ਮਾਰ ਗਿਆ
ਦੁੱਖ ਤਾਂ ਸਾਰਿਆਂ ਨੂੰ ਆਉਂਦੇ ਨੇ
ਪਰ ਮੈਨੂੰ ਇੱਕੋ ਦੁੱਖ ਆਇਆ ਸੀ
ਉਹੀ ਦੁੱਖ ਤੜਫਾ ਹਰ ਵਾਰ ਗਿਆ...

Zindagi wich yaar hi na hove

ਕੋਈ ਏਨਾ ਨੇੜੇ ਆ ਕੇ ਵੱਖ ਕਿਵੇਂ ਹੋ ਸਕਦਾ,
ਜਿਹੜਾ ਜਾਨ ਨਾਲੋਂ ਵੀ ਵੱਧ ਪਿਆਰਾ ਸੀ,
ਫੇਰ ਕੋਈ ਉਹਨੂੰ ਜਾਨ ਕਹਿਣ ਦਾ ਹੱਕ ਕਿਵੇਂ ਖੋ ਸਕਦਾ
ਜੇ ਜ਼ਿੰਦਗੀ ਵਿਚ ਯਾਰ ਹੀ ਨਾ ਹੋਵੇ,
ਫੇਰ ਕੋਈ ਉਹਨੂੰ ਯਾਦ ਕਰੇ ਬਿਨਾ ਕਿਵੇਂ ਸੋਂ ਸਕਦਾ...

Zindagi tan langh jaugi

ਚਲੋ ਜ਼ਿੰਦਗੀ ਤਾਂ ਲੰਘ ਜਾਊਗੀ
ਤੂੰ ਨੀ ਤਾਂ ਤੇਰੇ ਬਿਨਾ ਲੰਗ ਜਾਊਗੀ
ਸੋਖੀ ਨੀ ਔਖੀ ਲੰਘ ਜਾਊਗੀ
ਨੀ ਤੂੰ ਤਾਂ ਮੇਰੇ ਤੋਂ ਵੱਖ ਹੋਗੀ
ਤੇਰੀ ਯਾਦਾਂ ਦੇ ਸਹਾਰੇ ਲੰਘ ਜਾਊਂਗੀ
ਜਦੋਂ ਤੂੰ ਵਾਪਸ ਆ ਜਾਏਂਗੀ ਵੇਖ ਲਈਂ
ਉਦੋਂ ਜ਼ਿੰਦਗੀ ਮੇਰੀ ਰੰਗ ਜਾਊਗੀ....

Har Vele Teri Udeek Krunga

ਹਰ ਵੇਲੇ ਮੈ ਤੇਰੀ ਉਡੀਕ ਕਰੂੰਗਾ
ਕਿਸੇ ਹੋਰ ਨਾਲ ਨਾ ਯਾਰੀ ਲਾਊਂਗਾ
ਆਪਣੇ ਆਪ ਨਾਲ ਵਾਦਾ ਇੱਕ ਕਰੂੰਗਾ
ਤੈਨੂੰ ਯਾਦ ਤਾਂ ਮੈਂ ਨਿੱਤ ਕਰੂੰਗਾ
ਰੋ-ਰੋ ਕੇ ਅੱਖਾਂ ਵੀ ਨਿੱਤ ਭਰੂੰਗਾ
ਬੱਸ ਤੇਰੇ ਤੇ ਛੱਡ ਦੂੰਗਾ ਹੱਕ ਜਤਾਨਾ
ਆਪਣੀ ਹਾਰ ਮੰਨ ਕੇ ਤੇਰੀ ਜਿੱਤ ਕਰੂੰਗਾ...